ਮੋਦੀ ਦੀ ਪੰਜਾਬ ਆਮਦ ‘ਤੇ ਪਿਛਲੇ ਚਾਰ ਸਾਲਾਂ 'ਚ ਭਰਤੀ ਕੀਤੇ ਅਗਨੀਵੀਰਾਂ ਅਤੇ ਫ਼ੌਜਾਂ-ਟੈਕਾਂ ਨਾਲ ਹੋਵੈ ਸੁਰੱਖਿਆ ਦਾ ਪੂਰਾ ਪ੍ਰਬੰਧ: ਮਾਨ

ਮੋਦੀ ਦੀ ਪੰਜਾਬ ਆਮਦ ‘ਤੇ ਪਿਛਲੇ ਚਾਰ ਸਾਲਾਂ 'ਚ ਭਰਤੀ ਕੀਤੇ ਅਗਨੀਵੀਰਾਂ ਅਤੇ ਫ਼ੌਜਾਂ-ਟੈਕਾਂ ਨਾਲ ਹੋਵੈ ਸੁਰੱਖਿਆ ਦਾ ਪੂਰਾ ਪ੍ਰਬੰਧ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 22 ਮਈ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆਂ ਦੇ ਵਜ਼ੀਰ-ਏ-ਆਜਮ ਅਤੇ ਬੀਜੇਪੀ ਆਗੂ ਸ੍ਰੀ ਨਰਿੰਦਰ ਮੋਦੀ ਆਉਣ ਵਾਲੇ ਕੱਲ੍ਹ ਅਤੇ ਪਰਸੋ ਪੰਜਾਬ ਸੂਬੇ ਵਿਚ ਪਟਿਆਲਾ, ਗੁਰਦਾਸਪੁਰ ਅਤੇ ਜਲੰਧਰ ਵਿਖੇ ਚੋਣ ਰੈਲੀਆ ਨੂੰ ਸੁਬੋਧਿਤ ਕਰਨ ਲਈ ਆ ਰਹੇ ਹਨ । ਕਿਉਂਕਿ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਹਿੱਤ ਵਿਚ ਇਸ ਮੋਦੀ ਹਕੂਮਤ ਨੇ ਕੁਝ ਨਹੀ ਕੀਤਾ । ਬਲਕਿ ਉਨ੍ਹਾਂ ਉਤੇ ਨਿਰੰਤਰ ਜ਼ਬਰ ਜੁਲਮ, ਬੇਇਨਸਾਫ਼ੀਆਂ ਅਤੇ ਵਿਤਕਰੇ ਸੈਟਰ ਸਰਕਾਰ ਕਰਦੀ ਆ ਰਹੀ ਹੈ । ਇਸ ਲਈ ਉਨ੍ਹਾਂ ਦੀ ਆਮਦ ਤੇ ਅਜਿਹਾ ਸੁਰੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਜਿਵੇ ਪਟਿਆਲਾ ਵਿਖੇ ਫ਼ੌਜ ਦੇ ਟੈਕਾਂ ਦੀ ਡਿਵੀਜਨ ਤਾਇਨਾਤ ਹੈ, ਪੂਰੀ ਬ੍ਰਿਗੇਡ ਇਕ ਨਾਭੇ ਵਿਚ ਹੈ ਅਤੇ ਇਸੇ ਤਰ੍ਹਾਂ ਇਕ ਟੈਕਾਂ ਦੀ ਬਟਾਲੀਅਨ ਸੰਗਰੂਰ ਵਿਚ ਤਾਇਨਾਤ ਹੈ । ਇਨ੍ਹਾਂ ਟੈਕਾਂ ਦੇ ਬ੍ਰਿਗੇਡ ਅਤੇ ਫ਼ੌਜ ਉਥੇ-ਉਥੇ ਲਗਾ ਦੇਣੀ ਚਾਹੀਦੀ ਹੈ ਜਿਥੇ ਸ੍ਰੀ ਮੋਦੀ ਨੇ ਚੋਣ ਇਕੱਠਾਂ ਨੂੰ ਸੁਬੋਧਨ ਕਰਨਾ ਹੈ । ਇਸਦੇ ਨਾਲ ਉਨ੍ਹਾਂ ਅਗਨੀਵੀਰਾਂ ਨੂੰ ਸੱਦਣਾ ਚਾਹੀਦਾ ਹੈ ਜੋ ਹੁਕਮਰਾਨਾਂ ਨੇ 4 ਸਾਲਾਂ ਲਈ ਭਰਤੀ ਕੀਤੇ ਹਨ । ਪਰ ਉਨ੍ਹਾਂ ਦੀ ਇਸ ਲਈ ਕੋਈ ਗਾਰੰਟੀ ਨਹੀ ਕਿਉਂਕਿ ਉਨ੍ਹਾਂ ਨੂੰ ਟ੍ਰੇਨਿੰਗ ਹੀ ਨਹੀ ਦਿੱਤੀ ਗਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੀ ਪੰਜਾਬ ਆਮਦ ਉਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਹੋਣ ਵਾਲੇ ਪ੍ਰਬੰਧ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਵਜੀਰ ਏ ਆਜਮ ਇੰਡੀਆ ਦੀ ਸੁਰੱਖਿਆ ਅਤੇ ਚੋਣ ਯਾਤਰਾਵਾ ਲਈ ਸਭ ਫ਼ੌਜੀ ਪ੍ਰਬੰਧ ਹਨ ਅਤੇ ਉਨ੍ਹਾਂ ਨੂੰ ਚਿਨੂਕ ਅਤੇ ਅਪਾਚੀ ਵਰਗੇ ਆਧੁਨਿਕ ਸਹੂਲਤਾਂ ਤੇ ਸੁਰੱਖਿਆ ਢੰਗਾਂ ਨਾਲ ਲੈਸ ਹੈਲੀਕਪਟਰਾਂ ਉਤੇ ਹੀ ਆਉਣ । ਇਨ੍ਹਾਂ ਨੂੰ ਜੋ ਅਰਬ ਸਾਗਰ ਵਿਚ ਸਮੁੰਦਰੀ ਫ਼ੌਜ ਮਸਕਾਂ ਕਰ ਰਹੀ ਹੈ, ਉਨ੍ਹਾਂ ਨੂੰ ਵੀ ਬੁਲਾਇਆ ਜਾਵੇ ਕਿਉਂਕਿ ਪਿਛਲੀ ਵਾਰੀ ਬਠਿੰਡਾ-ਫਿਰੋਜ਼ਪੁਰ ਦੀ ਫੇਰੀ ਸਮੇਂ ਪੁਲਿਸ ਤੋਂ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀ ਸੀ ਕੀਤਾ ਗਿਆ । ਇਹ ਤਾਂ ਐਵੇ ਹੀ ਪੰਜਾਬ ਦੀ ਅਫਸਰਸਾਹੀ ਨੂੰ ਸ੍ਰੀ ਮੋਦੀ ਦੀ ਸੁਰੱਖਿਆ ਨੂੰ ਲੈਕੇ ਭੰਬਲਭੂਸਾ ਪਾਇਆ ਹੋਇਆ ਹੈ । 

ਇਥੋ ਤੱਕ ਸ੍ਰੀ ਮੋਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਦੀ ਚੌਕਸੀ ਰੱਖਣੀ ਪਵੇਗੀ । ਇਥੋ ਤੱਕ ਹਾਰਾਕਾਰੀ ਪਾਇਲਟ ਤੋ ਵੀ ਬਚਾਅ ਰੱਖਣਾ ਪਵੇਗਾ । ਜੋ ਫਰਾਂਸ ਤੋ ਰਿਫੈਲ ਜਹਾਜ ਲਏ ਹਨ ਉਹ ਲਗਾਤਾਰ ਪੰਜਾਬ ਦੀਆਂ ਸਰਹੱਦਾਂ ਤੋ ਲੈਕੇ ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ ਤੱਕ ਉਡਦੇ ਰਹਿਣੇ ਚਾਹੀਦੇ ਹਨ । ਜਿਥੇ ਕਿਤੇ ਵੀ ਸ੍ਰੀ ਮੋਦੀ ਨੇ ਚੋਣ ਸਟੇਜ ਤੋ ਬੋਲਣਾ ਹੈ, ਉਥੇ ਇਸ ਦਾ ਨਿਰੀਖਣ ਕੀਤਾ ਜਾਵੇ ਕਿ ਕੋਈ ਸੁਰੰਗ ਰਾਹੀ ਹਮਲਾ ਨਾ ਹੋ ਸਕੇ ਅਤੇ ਸੁੰਘਣ ਵਾਲੇ ਕੁੱਤਿਆ ਦੇ ਸੁਕਾਇਡ ਵੀ ਬੋਲਣ ਵਾਲੇ ਸਥਾਂਨ ਤੇ ਤਾਇਨਾਤ ਹੋਣ ਜੋ ਸੁੰਘਕੇ ਹੀ ਸੰਗਤਾਂ ਨੂੰ ਚੋਣ ਇਕੱਠ ਵਾਲੇ ਸਥਾਂਨ ਤੇ ਜਾਣ ਦਿੱਤਾ ਜਾਵੇ । ਉਥੇ ਹਰ ਤਰ੍ਹਾਂ ਦੀ ਐਬੂਲੈਸ, ਬਲੱਡ, ਫਾਇਰਬ੍ਰਿਗੇਡ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ । ਉਥੇ ਬੰਦਾ ਤਾਂ ਕੀ ਪੱਤਾ ਵੀ ਨਹੀ ਹਿੱਲਣਾ ਚਾਹੀਦਾ ।