ਮੁੱਖ ਮੰਤਰੀ ਪੰਜਾਬ ਦੀ ਬਦਲਾਖੋਰੀ ਸਿਆਸਤ ਉਤੇ ਸੱਚ ਦੀ ਜਿੱਤ: ਸੁਖਪਾਲ ਸਿੰਘ ਖਹਿਰਾ

ਮੁੱਖ ਮੰਤਰੀ ਪੰਜਾਬ ਦੀ ਬਦਲਾਖੋਰੀ ਸਿਆਸਤ ਉਤੇ ਸੱਚ ਦੀ ਜਿੱਤ: ਸੁਖਪਾਲ ਸਿੰਘ ਖਹਿਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ:  ਪੰਜਾਬ ਵਿਚ ਕਾਂਗਰਸ ਪਾਰਟੀ ਦੇ ਹੱਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਆਪਸੀ ਖਿੱਚੋਤਾਣ ਲਗਤਾਰ ਚੱਲ ਰਹੀ ਹੈ। ਜਿਸ ਦੇ ਚਲਦੇ ਪੰਜਾਬ ਵਿਚ ਸਿਆਸੀ ਮਹੌਲ ਲਗਾਤਾਰ ਭਖਿਆ  ਨਜ਼ਰ ਆਉਂਦਾ ਹੈ। ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। 
 ਕਾਂਗਰਸ ਵਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਲਾਈਵ ਹੋ ਕੇ ਪੰਜਾਬ ਸਰਕਾਰ ਦੀ ਬਦਲਾਖੋਰੀ ਦੀ ਸਿਆਸਤ ਉਤੇ  ਬੋਲਦੇ ਕਿਹਾ ਕਿ , 'ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਡੀ ਜੱਦੀ ਜ਼ਮੀਨ ਸੰਬੰਧੀ 37 ਸਾਲ ਪੁਰਾਣੇ 1986 ਦੇ ਕੁਝ ਇੰਤਕਾਲਾਂ ਨੂੰ ਅਧਾਰ ਬਣਾ ਕੇ ਮੇਰੇ, ਮੇਰੀ ਪਤਨੀ ਅਤੇ ਮੇਰੇ ਸਵਰਗਵਾਸੀ ਪਿਤਾ ਸ. ਸੁਖਜਿੰਦਰ ਸਿੰਘ ਜੀ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਥਾਣਾ ਭੁਲੱਥ ਵਿਖੇ DSP ਸੁਖਨਿੰਦਰ ਅਤੇ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਸ਼ਰਮਨਾਕ FIR No 30 ਦਰਜ ਕੀਤੇ ਜਾਣ ਦੇ ਮਸਲੇ ਵਿੱਚ ਮੇਰੀ ਅਤੇ ਮੇਰੀ ਪਤਨੀ ਦੀ ਜਾਨ ਅਤੇ ਅਜ਼ਾਦੀ ਦੀ ਹਿਫ਼ਾਜ਼ਤ ਕੀਤੀ ਹੈ। ਮੈਂ ਮੁੜ ਦੁਹਰਾਉਂਦਾ ਹਾਂ ਕਿ ਮੈਂ ਮੁੱਖ ਮੰਤਰੀ ਦੀ ਅਜਿਹੀ ਨਫ਼ਰਤ ਭਰੀ ਰਾਜਨੀਤੀ ਤੋਂ ਡਰਕੇ ਬੈਠਣ ਵਾਲਾ ਨਹੀਂ ਹਾਂ ਅਤੇ ਪੰਜਾਬ ਵਾਸਤੇ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਾਂਗਾ। "

ਉਹਨਾਂ ਨੇ ਅੱਗੇ ਕਿਹਾ ਕਿ, ਮੁੱਖ ਮੰਤਰੀ ਨੇ ਸਾਡੀ ਜੱਦੀ ਜ਼ਮੀਨ ਨਾਲ ਸਬੰਧਤ 1986 (37 ਸਾਲ) ਦੇ ਕੁਝ ਇੰਤਕਾਲਾਂ ਲਈ ਮੇਰੇ, ਮੇਰੀ ਪਤਨੀ ਅਤੇ ਮੇਰੇ ਸਵਰਗਵਾਸੀ ਪਿਤਾ ਸ. ਸੁਖਜਿੰਦਰ ਸਿੰਘ ਜੀ ਵਿਰੁੱਧ ਸ਼ਰਮਨਾਕ ਐਫਆਈਆਰ 30 ਪੀਐਸ ਭੁਲੱਥ (ਡੀਐਸਪੀ ਸੁਖਨਿੰਦਰ) ਵਿੱਚ ਵਿਸ਼ੇਸ਼ ਤੌਰ 'ਤੇ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕਰਦੇ ਹੋਏ ਘੋਰ ਬਦਲਾਖੋਰੀ ਸਿਆਸਤ ਕੀਤੀ ਹੈ।  ਪਰ ਮੈਂ ਫੇਰ ਕਹਿਣਾ ਚਾਹੁੰਦਾ ਹਾਂ ਕਿ, ਅਸੀਂ ਸੀ.ਐਮ. ਦੀ ਅਜਿਹੀ ਨਫ਼ਰਤ ਭਰੀ ਮੁਹਿੰਮ ਤੋਂ ਹਿੰਮਤ ਨਹੀਂ ਹਾਰਾਂਗੇ ਅਤੇ ਪੰਜਾਬ-ਖਹਿਰਾ ਲਈ ਆਪਣੀ ਲੜਾਈ ਜਾਰੀ ਰੱਖਾਂਗੇ।