ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਿਲ ਹੋਣ: ਜਥੇਦਾਰ ਰੇਸ਼ਮ ਸਿੰਘ

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਿਲ ਹੋਣ: ਜਥੇਦਾਰ ਰੇਸ਼ਮ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 24 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਜਸਬੰਤ ਸਿੰਘ, ਭਾਈ ਰਾਜਿੰਦਰ ਸਿੰਘ ਅਤੇ ਭਾਈ ਇਕਬਾਲਪ੍ਰੀਤ ਸਿੰਘ ਆਦਿ ਸਿੰਘਾਂ ਵੱਲੋਂ ਨਸ਼ੇ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਨੂੰ ਹਲੂਣਾ ਮਾਰਕੇ, ਗੁਰੂ ਦੇ ਲੜ ਲਗਾਕੇ ਸਿੱਧੇ ਰਸਤੇ ਤੇ ਲਿਆਉਣ ਦੀ ਵਧਾਈ ਦਿੰਦਿਆਂ ਸਮੂਹ ਸਾਧ ਸੰਗਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਲੋਂ 23 ਨਵੰਬਰ ਨੂੰ ਅਕਾਲਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੱਕ ਚਲਾਈ ਜਾ ਰਹੀ ਖਾਲਸਾ ਵਹੀਰ ਲਹਿਰ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਇੱਕ ਕਲਾ ਵਰਤ ਰਹੀ ਹੈ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨ ਤਬਕਾ ਅੰਮ੍ਰਿਤ ਪਾਨ ਕਰਕੇ ਸਹੀ ਦਿਸ਼ਾ ਵੱਲ ਚੱਲ ਪਿਆ ਹੈ। ਕੌਮ ਜਲਦੀ ਹੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਿੱਚ ਸਫਲ ਹੋਵੇਗੀ। ਜਿਥੇ ਸਮੇਂ ਦੀ ਹਕੂਮਤ ਨੂੰ ਇਹ ਬਰਦਾਸ਼ਤ ਕਰਨਾ ਔਖਾਂ ਹੋ ਰਿਹਾ ਹੈ ਉਥੇ ਪੰਥਕ ਮਖੌਟਾ ਪਾ ਕੇ ਪੰਥਕ ਅਖਵਾਉਣ ਵਾਲਿਆਂ ਦਾ ਚਿਹਰਾ ਸਾਫ਼ ਦਿਸਣ ਲੱਗ ਪਿਆ ਹੈ। ਉਨ੍ਹਾਂ ਨੂੰ ਕੌਮ ਦਾ ਇਹ ਉਭਾਰ ਬਿਲਕੁਲ ਬਰਦਾਸ਼ਤ ਕਰਨਾ ਔਖਾ ਲੱਗ ਰਿਹਾ ਹੈ। ਉਹ ਕਿਸੇ ਵੀ ਕੀਮਤ ਤੇ ਇਸ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਕਿਊਕਿ ਉਨ੍ਹਾਂ ਦੇ ਪਾਪ ਕੰਬ ਰਹੇ ਹਨ। ਸੋ ਅਸੀਂ ਕੌਮ ਲਈ ਦਿਲੋਂ ਸੋਚ ਰੱਖਣ ਵਾਲੇ ਉਸ ਹਰ ਇਕ ਸੱਚੇ ਸੁੱਚੇ ਸਿੱਖ, ਹਰ ਇਕ ਸੰਸਥਾ,ਹਰ ਇਕ ਸੰਪਰਦਾਇ, ਹਰ ਇਕ ਜਥੇਬੰਦੀ, ਹਰ ਇਕ ਬੁਧੀਜੀਵੀ , ਹਰ ਇੱਕ ਕਲਾਕਾਰ ਅਤੇ ਹਰ ਇੱਕ ਪੱਤਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਹਿੰਮ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਵੱਧ ਚੜ੍ਹਕੇ ਆਪਣਾ ਯੋਗਦਾਨ ਪਾਕੇ ਇਸ ਨੂੰ ਕਾਮਯਾਬ ਬਣਾਈਏ। ਇਹ ਤੁਹਾਡੇ ਲਈ ਇੱਕ ਪਰਖ ਦੀ ਘੜੀ ਵੀ ਸਾਬਿਤ ਹੋਵੇਗੀ। ਅੰਤ ਵਿੱਚ ਹਰ ਇਕ ਪੜਾਅ ਤੇ ਉਸ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗੁਰੂ ਵਾਲੇ ਬਣਨ ਦੀ ਵੀ ਅਪੀਲ ਕੀਤੀ ਜਾਂਦੀ ਹੈ।