ਪੰਜਾਬ ਦੇ ਰਹਾਇਸ਼ੀ ਵਿਦਿਆਰਥੀਆਂ ਨੂੰ ਹੀ ਮਿਲੇਗਾ ਪੰਜਾਬ ਅੰਦਰ ਐੱਮਬੀਬੀਐੱਸ, ਬੀਡੀਐੱਸ ਕੋਰਸਾਂ 'ਚ ਦਾਖਲਾ

ਪੰਜਾਬ ਦੇ ਰਹਾਇਸ਼ੀ ਵਿਦਿਆਰਥੀਆਂ ਨੂੰ ਹੀ ਮਿਲੇਗਾ ਪੰਜਾਬ ਅੰਦਰ ਐੱਮਬੀਬੀਐੱਸ, ਬੀਡੀਐੱਸ ਕੋਰਸਾਂ 'ਚ ਦਾਖਲਾ

ਫਰੀਦਕੋਟ: ਪੰਜਾਬ ਮੈਡੀਕਲ ਸਿੱਖਿਆ ਵਿਭਾਗ ਨੇ ਅੱਜ ਇਕ ਵੱਡਾ ਫੈਂਸਲਾ ਕਰਦਿਆਂ ਦਾਖਲਾ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ ਜਿਸ ਮੁਤਾਬਿਕ ਹੁਣ ਸਿਰਫ ਪੰਜਾਬ ਦੇ ਰਿਹਾਇਸ਼ੀਆਂ ਨੂੰ ਹੀ ਪੰਜਾਬ ਦੇ ਮੈਡੀਕਲ ਕਾਲਜਾਂ 'ਚ ਐੱਮਬੀਬੀਐੱਸ ਅਤੇ ਬੀਡੀਐੱਸ ਕੋਰਸਾਂ ਵਿੱਚ ਦਾਖਲਾ ਮਿਲੇਗਾ। 

ਇਸ ਤੋਂ ਪਹਿਲਾਂ ਜਾਰੀ ਨੋਟੀਫਿਕੇਸ਼ਨ ਵਿੱਚ ਹਦਾਇਤਾਂ ਸਨ ਕਿ ਪੰਜਾਬ ਤੋਂ 10ਵੀਂ, 11ਵੀਂ ਅਤੇ 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀ 2019-20 ਦੇ ਸੈਸ਼ਨ ਵਿੱਚ ਐੱਮਬੀਬੀਐੱਸ ਕੋਰਸ 'ਚ ਦਾਖਲਾ ਲੈਣ ਦੇ ਯੋਗ ਹੋਣਗੇ। 

ਪੰਜਾਬ ਸਰਕਾਰ ਦਾ ਇਹ ਫੈਂਸਲਾ ਹੁਣ ਗੁਆਂਢੀ ਸੂਬਿਆਂ ਵਿੱਚ ਚੱਲਦੇ ਨਿਯਮਾਂ ਸਮਾਨ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹਨਾਂ ਸੂਬਿਆਂ ਦੇ ਵਿਦਿਆਰਥੀਆਂ ਲਈ ਆਪਣੇ ਸੂਬਿਆਂ ਵਿੱਚ ਜਿੱਥੇ ਦਾਖਲੇ ਦੇ ਰਾਹ ਖੁੱਲ੍ਹੇ ਸਨ ਪੰਜਾਬ ਵਿੱਚ ਵੀ ਇਹਨਾਂ ਨੂੰ ਦਾਖਲਾ ਮਿਲ ਜਾਂਦਾ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ