ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ  ਸਸਪੈਂਡ

  ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ  ਸਸਪੈਂਡ

ਪੰਜਾਬ ਪੁਲੀਸ ਵਾਲੇ ਗਰੀਬਾਂ ਨਾਲ ਗੁੰਡਾਗਰਦੀ ਕਰਨ ਲਗੇ                                           

ਪੀਸੀਆਰ ਇੰਚਾਰਜ ਲਾਈਨ ਹਾਜ਼ਰ, ਡੀਜੀਪੀ ਵੱਲੋਂ ਮਾਮਲਾ ਸ਼ਰਮਨਾਕ ਕਰਾਰ

ਏ ਟੀ ਬਿਊਰੋ

ਫਗਵਾੜਾ: ਇਥੇ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲੇ ਥਾਣਾ ਸਿਟੀ ’ਚ ਤਾਇਨਾਤ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਪੀਸੀਆਰ ਇੰਚਾਰਜ ਬਲਜਿੰਦਰ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਐੱਸਐੱਸਪੀ ਕੰਵਲਦੀਪ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਕੇ ਇੰਸਪੈਕਟਰ ਬਲਵਿੰਦਰਪਾਲ ਨੂੰ ਫਗਵਾੜਾ ਦਾ ਨਵਾਂ ਐੱਸਐੱਚਓ ਨਿਯੁਕਤ ਕਰ ਦਿੱਤਾ। ਇਸੇ ਤਰ੍ਹਾਂ ਪੀਸੀਆਰ ਇੰਚਾਰਜ ਬਲਜਿੰਦਰ ਸਿੰਘ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਕੇ ਇੱਥੇ ਸ਼ੁਮਿੰਦਰ ਸਿੰਘ ਭੱਟੀ ਨੂੰ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ। ਡੀਜੀਪੀ ਦਿਕਨਰ ਗੁਪਤਾ ਨੇ ਟਵੀਟ ਕਰਕੇ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।