ਅੰਮ੍ਰਿਤਸਰ ਹਵਾਈ ਅੱਡੇ ਤੋਂ ਕਸਟਮ ਵਿਭਾਗ ਨੇ 56 ਲੱਖ ਦਾ ਸੋਨਾ ਕੀਤਾ ਬਰਾਮਦ     

ਅੰਮ੍ਰਿਤਸਰ ਹਵਾਈ ਅੱਡੇ ਤੋਂ ਕਸਟਮ ਵਿਭਾਗ ਨੇ 56 ਲੱਖ ਦਾ ਸੋਨਾ ਕੀਤਾ ਬਰਾਮਦ     

ਦੁਬਈ ਤੋਂ ਜੁੱਤੀਆਂ 'ਚ ਲੁਕਾ ਕੇ ਲਿਆਂਦਾ ਜਾ ਰਿਹਾ ਸੀ

ਏ ਟੀ ਬਿਊਰੋ

ਅੰਮ੍ਰਿਤਸਰ : ਕਸਟਮਜ਼ ਪ੍ਰੇਵੇਂਟਵ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਇਕ ਯਾਤਰੀ ਕੋਲੋ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਫਲਾਈਟ ਨੰ .6 ਈ-48 ਵਿੱਚੋ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਲਗਭਗ ਇਕ ਕਿਲੋ ਦੋ ਸੋ ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਅਧਿਕਾਰੀਆਂ ਵਲੋਂ ਤਲਾਸ਼ੀ ਮਗਰੋਂ ਉਸ ਕੋਲੋਂ ਕੁਝ ਵੀ ਬਰਾਮਦ ਨਾ ਹੋਇਆ, ਪਰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਕੋਲ ਸੋਨਾ ਹੈ ਜੋ ਉਹ ਦੁਬਈ ਤੋ ਅੰਮ੍ਰਿਤਸਰ ਤਸਕਰੀ ਕਰਨ ਲਈ ਲਿਆਇਆ ਹੈ, ਫਿਰ ਕਸਟਮ ਦੀ ਟੀਮ ਵੱਲੋਂ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਉਸਦੀ ਜੁੱਤੀ ਵਿੱਚੋ ਸੋਨੇ ਦੇ ਬਿਸਕੁਟ ਲੁਕੇ ਹੋਏ ਮਿਲੇ, ਜਿਸਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਕਸਟਮ ਵਿਭਾਗ ਨੇ ਦੱਸਿਆ ਕਿ ਬਿਸਕੁਟਾਂ ਦਾ ਭਾਰ ਲਗਭਗ ਇਕ ਕਿਲੋ ਦੋ ਸੋ ਗ੍ਰਾਮ ਸੀ ਅਤੇ ਉਸਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ ਕਰੀਬ 56 ਲੱਖ ਰੁਪਏ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਪਤਾ ਲਗੇਗਾ ਕਿ ਇਹ ਸੋਨਾ ਕਿੱਥੇ ਲਿਆ ਕੇ ਵੇਚਦਾ ਸੀ, ਜਾ ਕਿਸ ਦੇ ਕਹੇ ਤੇ ਸੋਨਾ ਤਸਕਰੀ ਲਈ ਲਿਆਉਂਦਾ ਸੀ। ਜਿਕਰਯੋਗ ਹੈ ਕਿ ਕਸਟਮ ਵਿਭਾਗ ਨੇ ਪਿਛਲੇ ਮਹੀਨੇ ਵੀ ਸੋਨੇ ਦੀ ਤਸਕਰੀ ਕਰਨ ਵਾਲਿਆਂ ਦੇ ਦੰਦ ਖੱਟੇ ਕੀਤੇ ਸਨ ਤੇ ਉਹਨਾਂ ਕੋਲੋਂ ਕਰੀਬ 8 ਵਾਰ ਨਜਾਇਜ ਸੋਨਾ ਬਰਾਮਦ ਕੀਤਾ ਸੀ ਜਿਸਦੀ ਅੰਤਰਰਾਸ਼ਟਰੀ ਬਜਾਰ ਵਿਚ ਅੰਦਾਜ਼ਨ ਕੀਮਤ 2 ਕਰੋੜ ਰੁਪਏ ਸੀ।