ਨਵਜੋਤ  ਸਿੱਧੂ  ਨੂੰ ਮਿਲ ਸਕਦੈ ਹੈ ਵੱਡਾ ਅਹੁਦਾ 

 ਨਵਜੋਤ  ਸਿੱਧੂ  ਨੂੰ ਮਿਲ ਸਕਦੈ ਹੈ ਵੱਡਾ ਅਹੁਦਾ 

ਨਵਜੋਤ ਸਿੰਘ ਸਿੱਧੂ ਨਾਲ ਅਚਾਨਕ ਪੰਜਾਬ ਕਾਂਗਰਸ ਦੀ  ਮੀਟਿੰਗ...

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਅਚਾਨਕ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਭਵਨ 'ਚ ਮੀਟਿੰਗ ਕੀਤੀ। ਇਸ ਬੈਠਕ ਤੋਂ ਪਹਿਲਾਂ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।ਸੂਤਰ ਦੱਸ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਕੈਬਨਟ ਵਿਚ ਕੋਈ ਵੱਡਾ ਅਹੁਦਾ ਦੇਣ ਵਾਲੀ ਹੈ।

  ਹਾਲਾਂਕਿ ਇਸ ਮੁਲਾਕਾਤ ਨੂੰ ਰਾਵਤ ਨੇ ਗ਼ੈਰ-ਰਸਮੀ ਤੇ ਸੂਬੇ ਦੇ ਬਜਟ ਬਾਰੇ ਵਿਚਾਰ-ਵਟਾਂਦਰਾ ਕੇਂਦ੍ਰਿਤ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਰਾਵਤ ਨੇ ਮੁੱਖ ਮੰਤਰੀ ਨਾਲ ਸਿੱਧੂ ਨੂੰ ਅਡਜਸਟ ਕਰਨ ਬਾਰੇ ਵੀ ਚਰਚਾ ਕੀਤੀ। ਕੈਬਨਿਟ ਤੋਂ ਅਸਤੀਫ਼ਾ ਦੇਣ ਮਗਰੋਂ ਪਹਿਲਾ ਅਜਿਹਾ ਮੌਕਾ ਹੈ ਜਦੋਂ ਸਿੱਧੂ ਲਗਾਤਾਰ ਬਜਟ ਸੈਸ਼ਨ ਦੀ ਕਰਵਾਈ 'ਚ ਹਿੱਸਾ ਲੈ ਰਹੇ ਹਨ, ਉੱਥੇ ਹੀ ਸਿੱਧੂ ਦੇ ਤੇਵਰਾਂ 'ਚ ਵੀ ਥੋੜ੍ਹੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ