ਖਾਲਿਸਤਾਨ ਸਮਰਥਕ ਸਮੂਹਾਂ ਨੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਾਂ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਸਿੱਖ ਰਾਜ ਦੀ ਹੋਂਦ ਲਈ ਜਦੋ ਜਹਿਦ ਜਾਰੀ ਰਖਾਂਗੇ: ਭਾਈ ਪੰਮਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 9 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਖਾਲਿਸਤਾਨ ਸਮਰਥਕ ਸਮੂਹਾਂ ਨੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਾਂ ਦੇ ਬਾਹਰ ਭਾਰੀ ਗਿਣਤੀ ਅੰਦਰ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੱਤਲ ਕੀਤੇ ਗਏ ਸਿੱਖ ਕਾਰਕੁਨ੍ਹਾਂ ਦੀ ਘਟਨਾਵਾਂ ਦਾ ਵਿਰੋਧ ਕੀਤਾ ਅਤੇ ਇੱਕ ਸੁਤੰਤਰ ਸਿੱਖ ਰਾਜ ਖਾਲਿਸਤਾਨ ਦੀ ਮੰਗ ਕੀਤੀ। ਸਿੱਖਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਹਿੰਦੁਸਤਾਨ ਸਮਰਥਕ ਹਿੰਦ ਝੰਡੇ ਨਾਲ ਮੌਜੂਦ ਸੀ ਜਿਸ ਨੂੰ ਦੇਖਦਿਆਂ ਪ੍ਰਦਰਸ਼ਨਾਂ ਵਿਚ ਪੁਲਿਸ ਦੀ ਮੌਜੂਦਗੀ ਹੋਣ ਕਰਕੇ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰ ਸਕੀ ।
ਪ੍ਰਦਰਸ਼ਨ ਦੌਰਾਨ ਖਾਲਿਸਤਾਨੀ ਪੱਖੀ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਭਾਈ ਪੰਜਵਡ਼, ਭਾਈ ਨਿੱਝਰ ਅਤੇ ਖੰਡਾ ਦੇ ਪੋਸਟਰਾਂ ਦਾ ਪ੍ਰਦਰਸ਼ਨ ਕੀਤਾ। ਅਤੇ ਰੈਲੀ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਅਤੇ ਬਰਮਿੰਘਮ ਵਿੱਚ ਭਾਰਤ ਦੇ ਕੌਂਸਲ ਜਨਰਲ ਡਾਕਟਰ ਸ਼ਸ਼ਾਂਕ ਵਿਕਰਮ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਦੀ ਵੀਂ ਵਰਤੋਂ ਕੀਤੀ ਗਈ।
ਜਿਕਰਯੋਗ ਹੈ ਕਿ ਖਾਲਿਸਤਾਨ ਸਮਰਥਕ ਸਮੂਹ ਦੇ ਕੁਝ ਆਗੂਆ ਨੂੰ ਕੱਤਲ ਕੀਤੇ ਜਾਣ ਮਗਰੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਕੈਨੇਡਾ ਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਮਾਲਟਨ ਤੋਂ ਟੋਰਾਂਟੋ ਤਕ ਇਕ ਵੱਡੀ ਕਾਰ ਰੈਲ਼ੀ ਕੱਢਣ ਉਪਰੰਤ ਭਾਰਤੀ ਵਣਜ ਦੂਤਘਰ ਦੇ ਬਾਹਰ ਵੈਨਕੂਵਰ ਖੇਤਰ ਵਿੱਚ ਪਿਛਲੇ ਮਹੀਨੇ ਆਪਣੇ ਇੱਕ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਅਣਸੁਲਝੀ ਹੋਈ ਹੱਤਿਆ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਲਈ ਜ਼ਿੰਮੇਵਾਰ ਠਹਿਰਾਇਆ । ਵੱਡੀ ਗਿਣਤੀ ਅੰਦਰ ਪੁੱਜੇ ਸਿੱਖ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨੀ ਲਹਿਰ ਨੂੰ ਦਰਸਾਉਂਦੇ ਨੀਲੇ ਲੋਗੋ ਵਾਲੇ ਖਾਲਿਸਤਾਨ ਲਿਖੇ ਹੋਏ ਪੀਲੇ ਝੰਡੇ ਚੁੱਕੇ ਹੋਏ ਸਨ, ਅਤੇ "ਖਾਲਿਸਤਾਨ ਜਿੰਦਾਬਾਦ, ਭਾਈ ਹਰਦੀਪ ਸਿੰਘ ਨਿੱਝਰ ਜਿੰਦਾਬਾਦ " ਦੇ ਨਾਅਰੇ ਲਗਾ ਰਹੇ ਸਨ।
ਇਸੇ ਤਰ੍ਹਾਂ ਸ਼ਨੀਵਾਰ ਨੂੰ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਲਗਭਗ ਖਾਲਿਸਤਾਨੀ ਸਮਰਥਕ ਇਕੱਠੇ ਹੋਏ ਸਨ । ਪ੍ਰਦਰਸ਼ਨਕਾਰੀਆ ਨੂੰ ਦੇਖਦਿਆਂ ਮੌਕੇ 'ਤੇ ਯੂਕੇ ਪੁਲਿਸ ਦੀ ਮੌਜੂਦਗੀ ਨਾਲ ਖੇਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਭਾਈ ਪਰਮਜੀਤ ਸਿੰਘ ਪੰਮਾ, ਭਾਈ ਜੋਗਾ ਸਿੰਘ ਸਣੇ ਬਹੁਤ ਸਾਰੇ ਸਿੱਖ ਨੇਤਾ ਉੱਥੇ ਮੌਜੂਦ ਸਨ ਤੇ ਕੱਤਲ ਕੀਤੇ ਗਏ ਸਿੱਖ ਕਾਰਕੁਨ੍ਹਾਂ ਲਈ ਨਿਆਂ ਦੀ ਮੰਗ ਕਰ ਰਹੇ ਸਨ । ਭਾਈ ਪੰਮਾ ਨੇ ਕਤਲਾਂ ਪਿੱਛੇ ਹਿੰਦ ਸਰਕਾਰ ਦਾ ਹੱਥ ਦਸਦਿਆਂ ਕਿਹਾ ਕਿ ਤੂਹਾਡੇ ਇਸ ਕਾਰੇ ਨਾਲ ਅਸੀ ਕਮਜ਼ੋਰ ਨਹੀਂ ਹੋਵਾਂਗੇ ਉਲਟਾ ਹੋਰ ਵੱਧ ਚੜ੍ਹ ਕੇ ਆਪਣੇ ਸਿੱਖ ਰਾਜ ਦੀ ਹੋਂਦ ਲਈ ਜਦੋ ਜਹਿਦ ਜਾਰੀ ਰਖਾਂਗੇ ।
Comments (0)