ਪਾਕਿਸਤਾਨ 'ਚ ਸਿੱਖ ਵਪਾਰੀ ਦਾਕੀਤਾ ਗਿਆ ਕਤਲ

ਪਾਕਿਸਤਾਨ 'ਚ ਸਿੱਖ ਵਪਾਰੀ ਦਾਕੀਤਾ ਗਿਆ ਕਤਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 1 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਅਣਪਛਾਤੇ ਵਾਹਨ ਚਾਲਕ ਨੇ ਦਿਨ ਦਿਹਾੜੇ ਇੱਕ ਸਿੱਖ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।  ਸਿੱਖ ਕਾਰੋਬਾਰੀ ਦਿਆਲ ਸਿੰਘ ਦੀ ਕਰਾਚੀ ਵਿੱਚ ਇੱਕ ਹਿੰਦੂ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਇੱਕ ਦਿਨ ਬਾਅਦ ਹੀ ਹੱਤਿਆ ਕਰ ਦਿੱਤੀ ਗਈ ਹੈ। ਪੇਸ਼ਾਵਰ ਦੇ ਵਸਨੀਕ ਅਤੇ ਪਾਕਿਸਤਾਨ ਦੇ ਕੌਮੀ ਘੱਟ ਗਿਣਤੀ ਕਮਿਸ਼ਨ (ਐਨਸੀਐਮ) ਦੇ ਮੈਂਬਰ ਸਰੂਪ ਸਿੰਘ ਨੇ ਦੱਸਿਆ ਕਿ ਦਿਆਲ ਸਿੰਘ ਦੀ ਪਿਸ਼ਾਵਰ ਨੇੜੇ ਅੱਤਾ ਮੁਹੰਮਦ ਗੜ੍ਹੀ ਪਿੰਡ ਦੇ ਜਮੀਲ ਚੌਕ ਵਿੱਚ ਕਰਿਆਨੇ ਦੀ ਦੁਕਾਨ ਸੀ। ਸਰੂਪ ਸਿੰਘ ਨੇ ਕਿਹਾ ਕਿ ਦਿਆਲ ਸਿੰਘ ਬਹੁਤ ਗਰੀਬ ਸੀ, ਫਿਰ ਵੀ ਉਹ ਮੁਸਲਮਾਨਾਂ ਲਈ ਇਫਤਾਰ ਪਾਰਟੀਆਂ ਦਾ ਆਯੋਜਨ ਕਰਦਾ ਸੀ, ਪਰ ਇਸਲਾਮਿਕ ਕੱਟੜਪੰਥੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ।  ਦੱਸ ਦੇਈਏ ਕਿ ਪਿਸ਼ਾਵਰ ਵਿੱਚ ਪਿਛਲੇ ਦੋ ਸਾਲਾਂ ਵਿੱਚ 10 ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਹੈ।  ਸਰੂਪ ਸਿੰਘ ਨੇ ਕਿਹਾ, "ਕਈ ਸਿੱਖਾਂ ਨੂੰ ਰਮਜ਼ਾਨ ਦੇ ਮਹੀਨੇ ਦੌਰਾਨ ਨਿਸ਼ਾਨਾ ਬਣਾਇਆ ਗਿਆ ਅਤੇ ਮਾਰਿਆ ਗਿਆ, ਜਦੋਂ ਸਿੱਖ ਭਾਈਚਾਰੇ ਦੇ ਮੈਂਬਰ ਮੁਸਲਮਾਨਾਂ ਲਈ ਇਫਤਾਰ ਪਾਰਟੀਆਂ ਦਾ ਆਯੋਜਨ ਕਰਦੇ ਹਨ।" ਮਰਹੂਮ ਦਿਆਲ ਸਿੰਘ ਦੇ ਤਿੰਨ ਬੱਚੇ, ਪਤਨੀ ਅਤੇ ਦੋ ਭਰਾ ਹਨ, ਜੋ ਪੇਸ਼ਾਵਰ ਵਿੱਚ ਰਹਿੰਦੇ ਹਨ।