ਇਮਰਾਨ ਖਾਨ ਨੂੰ ਹਿੰਸਾ ਦੇ 8 ਮਾਮਲਿਆਂ ਵਿਚ 8 ਜੂਨ ਤੱਕ ਮਿਲੀ ਜ਼ਮਾਨਤ

ਇਮਰਾਨ ਖਾਨ ਨੂੰ   ਹਿੰਸਾ ਦੇ 8 ਮਾਮਲਿਆਂ ਵਿਚ 8 ਜੂਨ ਤੱਕ ਮਿਲੀ ਜ਼ਮਾਨਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਇਸਲਾਮਾਬਾਦ- ਅੱਤਵਾਦ ਵਿਰੋਧੀ ਅਦਾਲਤ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੂੰ ਉਸਦੇ ਖਿਲਾਫ ਦਰਜ ਅੱਠ ਮਾਮਲਿਆਂ ਵਿੱਚ ਦਿੱਤੀ ਅੰਤਰਿਮ ਜ਼ਮਾਨਤ 8 ਜੂਨ ਤੱਕ ਵਧਾ ਦਿੱਤੀ ਹੈ।ਦਰਅਸਲ, ਇਮਰਾਨ 18 ਮਾਰਚ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਵਿਚ ਸ਼ਾਮਲ ਹੋਏ ਸਨ। ਇਸ ਨੂੰ ਲੈ ਕੇ ਇਮਰਾਨ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ।ਇਸ ਦੌਰਾਨ ਕਰੀਬ 25 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿਚ ਇਮਰਾਨ ਖਿਲਾਫ ਇਸਲਾਮਾਬਾਦ ਦੇ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਹਨ।