ਕੈਲੀਫੋਰਨੀਆ ਵਿਚ ਸਮੁੰਦਰ ਦੇ ਪਾਣੀ ਵਿਚ ਤੇਲ ਰਲਿਆ, ਮਾਮਲਾ ਜਾਂਚ ਅਧੀਨ

ਕੈਲੀਫੋਰਨੀਆ ਵਿਚ ਸਮੁੰਦਰ ਦੇ ਪਾਣੀ ਵਿਚ ਤੇਲ ਰਲਿਆ, ਮਾਮਲਾ ਜਾਂਚ ਅਧੀਨ
ਕੈਪਸ਼ਨ ਦੱਖਣੀ ਕੈਲੀਫੋਰਨੀਆ ਵਿਚ ਸਮੁੰਦਰ ਦੇ ਪਾਣੀ ਵਿਚ ਨਜਰ ਆ ਰਹੀ ਤੇਲ ਦੀ ਪਰਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਕੋਸਟ ਗਾਰਡ ਤੇ ਸਥਾਨਕ ਅਧਿਕਾਰੀਆਂ ਨੇ ਦੱਖਣੀ ਕੈਲੀਫੋਰਨੀਆ ਵਿਚ ਹੰਟਿਗਟਨ ਬੀਚ 'ਤੇ ਸਮੁੰਦਰ ਵਿਚ ਆਈ ਤੇਲ ਦੀ ਪਰਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਸਟ ਗਾਰਡ ਵੱਲੋਂ ਜਾਰੀ ਬਿਆਨ ਅਨੁਸਾਰ ਤੇਲ ਦੀ ਇਹ ਪਰਤ ਬੀਤੇ ਵੀਰਵਾਰ ਸ਼ਾਮ ਨੂੰ ਵੇਖੀ ਗਈ ਜੋ ਅੰਦਾਜਨ ਢਾਈ ਮੀਲ ਵਿਚ ਫੈਲੀ ਹੋਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਤੇਲ ਕਿਥੋਂ ਆਇਆ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲਾ ਜਾਂਚ ਅਧੀਨ ਹੈ। ਇਸ ਦੇ ਵਾਤਾਵਰਣ ਉਪਰ ਪੈਣ ਵਾਲੇ ਅਸਰ ਬਾਰੇ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।