ਭਾਰਤ ਪਾਕਿਸਤਾਨ ਦਰਮਿਆਨ ਜੰਗ ਖਿਲਾਫ ਪੰਜਾਬ ਵਿੱਚੋਂ ਉੱਠੀ ਅਾਵਾਜ਼
ਚੰਡੀਗੜ੍ਹ: ਭਾਰਤ ਪਾਕਿਸਤਾਨ ਦਰਮਿਆਨ ਜੰਮੂ ਕਸ਼ਮੀਰ ਸਰਹੱਦ 'ਤੇ ਸ਼ੁਰੂ ਹੋਈ ਜੰਗ ਖਿਲਾਫ ਪੰਜਾਬ ਵਿੱਚੋਂ ਆਵਾਜ਼ ਬੁਲੰਦ ਹੋਣ ਲੱਗੀ ਹੈ। ਜਿੱਥੇ ਇੱਕ ਪਾਸੇ ਭਾਰਤੀ ਮੀਡੀਆ ਅਤੇ ਭਾਰਤ ਦੇ ਹਿੰਦੀ ਖੇਤਰ ਵਿੱਚੋਂ ਪਾਕਿਸਤਾਨ ਨਾਲ ਜੰਗ ਲੜਨ ਦੀ ਹਵਾ ਬਣਾਈ ਜਾ ਰਹੀ ਹੈ ਉਥੇ ਪੰਜਾਬ ਵਿੱਚੋਂ ਜੰਗ ਖਿਲਾਫ ਅਤੇ ਸ਼ਾਂਤੀ ਲਈ ਆਵਾਜ਼ ਉੱਠ ਰਹੀ ਹੈ।
ਸੋਸ਼ਲ ਮੀਡੀਆ ਉੱਤੇ #nowarzonepunjab ਦੇ ਸਿਰਲੇਖ ਹੇਠ ਸੁਨੇਹੇ ਛੱਡੇ ਜਾ ਰਹੇ ਹਨ। ਗੌਰਤਲਬ ਹੈ ਕਿ ਪਾਕਿਸਤਾਨ ਨਾਲ ਜੰਗ ਦੇ ਹਾਲਾਤਾਂ ਵਿੱਚ ਪੰਜਾਬ ਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦੂਜਾ 1984 ਤੋਂ ਬਾਅਦ ਭਾਰਤ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਮਾੜੇ ਸਲੂਕ ਕਾਰਨ ਹੁਣ ਪੰਜਾਬ ਦਾ ਦਿੱਲੀ ਨਾਲ ਇੱਕ ਬੇਇਤਬਾਰੀ ਵਾਲਾ ਰਿਸ਼ਤਾ ਹੈ।
ਪਾਕਿਸਤਾਨ ਅਤੇ ਭਾਰਤ ਦਰਮਿਆਨ ਜੰਗ ਦੇ ਹਾਲਾਤ ਵਿੱਚ ਪੰਜਾਬ ਨੂੰ ਜਾਨੀ ਨੁਕਸਾਨ ਦੇ ਨਾਲ ਨਾਲ ਵੱਡਾ ਵਪਾਰਕ ਨੁਕਸਾਨ ਵੀ ਹੋਵੇਗਾ।
Comments (0)