ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੇਮਕੁੰਟ ਸ਼ਬਦੀ ਜੱਥਾ ਵਲੋਂ ਕਰਵਾਏ ਗਏ ਵਿਸ਼ੇਸ਼ ਕੀਰਤਨ ਸਮਾਗਮ

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੇਮਕੁੰਟ ਸ਼ਬਦੀ ਜੱਥਾ ਵਲੋਂ ਕਰਵਾਏ ਗਏ ਵਿਸ਼ੇਸ਼ ਕੀਰਤਨ ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੇਮਕੁੰਟ ਸ਼ਬਦੀ ਜੱਥਾ ਫਤਿਹ ਨਗਰ, ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਫਤਿਹ ਨਗਰ, ਜੇਲ ਰੋਡ ਵਿੱਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ ।

1 ਅਕਤੂਬਰ ਸ਼ਾਮ 5 ਵੱਜੇ ਤੋਂ ਰਾਤ 12 ਵੱਜੇ ਤੱਕ ਕਰਵਾਏ ਕੀਰਤਨ ਸਮਾਗਮ ‘ਚ ਭਾਈ ਦਵਿੰਦਰ ਸਿੰਘ, (ਹਜ਼ੂਰੀ ਰਾਗੀ), ਭਾਈ ਅੰਮ੍ਰਿਤਪਾਲ ਸਿੰਘ (ਜਲੰਧਰ ਵਾਲੇ) ਭਾਈ ਮਹਿਤਾਬ ਸਿੰਘ (ਅੰਮ੍ਰਿਤਸਰ ਵਾਲੇ), ਭਾਈ ਜਰਨੈਲ ਸਿੰਘ ( ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ), ਭਾਈ ਜਸਬੀਰ ਸਿੰਘ ( ਪਾਉਂਟਾ ਸਾਹਿਬ) ਅਤੇ ਭਾਈ ਕਮਲਜੀਤ ਸਿੰਘ ( ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ) ਨੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਉਪ੍ਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ ।

ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਹੇਮਕੁੰਟ ਸ਼ਬਦੀ ਜੱਥੇ ਨੂੰ ਵਿਸ਼ੇਸ਼ ਸ਼ਹਿਯੋਗ ਦਿਤਾ ।  

ਇਸ ਮੌਕੇ ਗੁਰਦਵਾਰਾ ਕਮੇਟੀ ਦੇ ਸਮੂਹ ਅਹੁਦੇਦਾਰ, ਹੇਮਕੁੰਟ ਸ਼ਬਦੀ ਜੱਥੇ ਦੇ ਯੂਥ ਆਗੂ ਰਮਨਦੀਪ ਸਿੰਘ ਸੋਨੂੰ, ਦਿੱਲੀ ਕਮੇਟੀ ਮੈਂਬਰ ਕੁਲਤਾਰਨ ਸਿੰਘ ਕੋਛੜ, ਗੁਰਪ੍ਰੀਤ ਸਿੰਘ ਰਿੰਟਾ, ਪਰਮਜੀਤ ਸਿੰਘ ਪੰਮੀ, ਗਗਨਦੀਪ ਸਿੰਘ ਗਗਨ, ਭੁਪਿੰਦਰ ਸਿੰਘ ਖੰਨਾ, ਮਨਪ੍ਰੀਤ ਸਿੰਘ ਬਾਵਾ, ਅਮਰਜੀਤ ਸਿੰਘ ਬੱਬੂ, ਸੁਖਮਨ ਸਿੰਘ, ਪਰਵਿੰਦਰ ਸਿੰਘ ਲੱਕੀ ਅਤੇ ਮਨਦੀਪ ਸਿੰਘ ਬੱਬਲ ਹਾਜਰ ਸਨ