ਰਹਿਤ ਮਰਿਆਦਾ ਅਨੁਸਾਰ ਝਟਕਾ ਮੀਟ ਖਾਣ ’ਤੇ ਕੋਈ ਮਨਾਹੀ ਨਹੀਂ : ਜਥੇਦਾਰ ਅਕਾਲ ਤਖਤ

ਰਹਿਤ ਮਰਿਆਦਾ ਅਨੁਸਾਰ ਝਟਕਾ ਮੀਟ ਖਾਣ ’ਤੇ ਕੋਈ ਮਨਾਹੀ ਨਹੀਂ : ਜਥੇਦਾਰ ਅਕਾਲ ਤਖਤ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰਹਿਤ ਮਰਿਆਦਾ ਸਬੰਧੀ  ਗੱਲਬਾਤ ਕਰਦਿਆਂ ਬੱਕਰੇ ਦਾ ਝਟਕਿਆ ਮੀਟ ਖਾਣ ਦੀ ਗੱਲ ਕਹੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਰਹਿਤ ਮਰਿਆਦਾ ਵਿਚ ਵੱਖ-ਵੱਖ ਕੁਰੀਤੀਆਂ ਦੀ ਗੱਲ ਕਹੀ ਹੈ, ਉਥੇ ਹੀ ਲੰਬੇ ਸਮੇਂ ਤੋਂ ਪੈਦਾ ਹੋਈ ਦੁਵਿਧਾ ਮਾਸ ਖਾਣ ਸਬੰਧੀ ਵੀ ਗੱਲ ਕੀਤੀ ਹੈ।ਜਥੇਦਾਰ ਨੇ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਇਹ ਕਿਹਾ ਹੈ ਕਿ ਝਟਕੇ ਦਾ ਮੀਟ ਖਾਣ ਦੀ ਮਨਾਹੀ ਨਹੀਂ ਹੈ। ਕੁੱਠਾ ਜਾਂ ਮਰੇ ਹੋਏ ਦਾ ਮੀਟ ਖਾਣ ਸਬੰਧੀ ਮਨਾਹੀ ਹੈ। 

ਇਥੇ ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਪੰਜਾਬ ਦੇ ਤਖ਼ਤ ਸਾਹਿਬਾਨ ਸਮੇਤ ਵੱਖ-ਵੱਖ ਗੁਰਦੁਆਰਿਆਂ ਤੇ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਵੇਲੇ ਮੀਟ ਖਾਣ ਸਬੰਧੀ ਸਪੱਸ਼ਟ ਨਹੀਂ ਕੀਤਾ ਜਾਂਦਾ। ਪੰਜਾਂ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਸਮੇਂ ਇਕੱਤਰ ਅੰਮ੍ਰਿਤ ਅਭਿਲਾਖੀਆਂ ਨੂੰ ਕੁੱਠਾ ਖਾਣ ਦੀ ਮਨਾਹੀ ਸਬੰਧੀ ਹੀ ਦੱਸਿਆ ਜਾਂਦਾ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਤੋਂ ਇਲਾਵਾ ਹੋਈ ਵੀ ਕਈ ਸਥਾਨਾਂ ’ਤੇ ਬੱਕਰੇ ਦਾ ਝਟਕਾ ਕਰ ਕੇ ਮੀਟ ਖਾਧਾ ਜਾਂਦਾ ਹੈ।