ਸਿੱਖ ਇਤਿਹਾਸ ਸਬੰਧੀ ਪਹਿਲੀ ਕੌਮਾਂਤਰੀ ਕਾਨਫ਼ਰੰਸ ਤਖਤ ਦਮਦਮਾ  ਵਿਖੇ ਹੋਈ

ਸਿੱਖ ਇਤਿਹਾਸ ਸਬੰਧੀ ਪਹਿਲੀ ਕੌਮਾਂਤਰੀ ਕਾਨਫ਼ਰੰਸ ਤਖਤ ਦਮਦਮਾ  ਵਿਖੇ ਹੋਈ

*ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਨੂੰ ਸੰਭਾਲਣ ਤੇ ਹਾਲਾਤ ਦੇ ਟਾਕਰੇ ਲਈ ਇਕਜੁੱਟ ਹੋਣਾ ਜ਼ਰੂਰੀ: ਜਥੇਦਾਰ ਅਕਾਲ ਤਖ਼ਤ

ਅੰਮ੍ਰਿਤਸਰ ਟਾਈਮਜ਼

ਤਲਵੰਡੀ ਸਾਬੋ- ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਸ਼੍ਰੋਮਣੀ  ਕਮੇਟੀ ਦੇ ਸਹਿਯੋਗ ਨਾਲ ਸਿੱਖ ਇਤਿਹਾਸ ਸਬੰਧੀ ਪਹਿਲੀ ਕੌਮਾਂਤਰੀ ਕਾਨਫਰੰਸ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿੱਚ ਹੋਈ, ਜਿਸ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਣੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਨੇ ਹਾਜ਼ਰੀ ਭਰੀ।

ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ  ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥ ਦੇ ਵਿਦਵਾਨਾਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਕਾਨਫਰੰਸ ਸਿੱਖ ਇਤਿਹਾਸ ਤੇ ਇਤਿਹਾਸਕਾਰੀ ਪ੍ਰਤੀ ਬੋਧਿਕ ਉਦਾਸੀਨਤਾ ਨੂੰ ਦੂਰ ਕਰਨ ਦੇ ਨਾਲ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਇਤਿਹਾਸਕਾਰਾਂ ਤੇ ਖੋਜਾਰਥੀਆਂ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਨੂੰ ਸੰਭਾਲਣ ਤੇ ਹਾਲਾਤ ਦੇ ਟਾਕਰੇ ਲਈ ਇਕਜੁੱਟ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸ਼ਕਤੀਆਂ ਵਲੋਂ ਸਿੱਖ ਪੰਥ ਦੇ ਬਹੁਤ ਸਾਰੇ ਮੂਲ ਇਤਿਹਾਸਕ ਸਰੋਤਾਂ ਬਾਰੇ ਗਲਤ ਪ੍ਰਚਾਰ ਕਰਕੇ ਸਿੱਖਾਂ ਦੀ ਸ਼ਰਧਾ ਨੂੰ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ।ਉਨ੍ਹਾਂ ਕਿਹਾ ਕਿ ਕਿਸੇ ਕੌਮ ਤੇ ਫ਼ਲਸਫ਼ੇ ਨੂੰ ਅੱਜ ਤੋਪਾਂ, ਟੈਂਕਾਂ ਨਾਲ ਖ਼ਤਮ ਨਹੀਂ ਕੀਤਾ ਜਾਂਦਾ ਬਲਕਿ ਉਸ ਕੌਮ ਦੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਖ਼ਤਮ ਕੀਤਾ ਜਾਂਦਾ ਹੈ । ਉਨ੍ਹਾਂ ਸਿੱਖਾਂ ਦੇ ਮੁੱਢਲੇ ਇਤਿਹਾਸਕ ਸਰੋਤਾਂ ਨੂੰ ਮੌਲਿਕ ਰੂਪ 'ਚ ਸੁਰੱਖਿਅਤ ਰੱਖਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਅੱਜ ਸਮੇਂ ਮੁਤਾਬਿਕ ਆਪਣੇ ਸਰੋਤਾਂ ਨੂੰ ਡਿਜੀਟਲ ਕਰਨਾ ਸਭ ਤੋਂ ਤਰਜੀਹੀ ਕਾਰਜ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਇਤਿਹਾਸਕ ਸਰੋਤਾਂ 'ਚ ਕੁਝ ਗੱਲਾਂ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ, ਪਰ ਉਨ੍ਹਾਂ ਲਿਖਤਾਂ ਦੀ ਮੌਲਿਕਤਾ ਬਹਾਲ ਰੱਖਣ ਲਈ ਉਨ੍ਹਾਂ ਗੈਰ-ਸਿਧਾਂਤਕ ਗੱਲਾਂ ਨੂੰ ਬਾਹਰ ਕੱਢਣ ਦੀ ਬਜਾਇ ਸੰਵਾਦ ਰਾਹੀਂ ਉਨ੍ਹਾਂ ਦੇ ਖੰਡਨ ਦੀ ਰੀਤ ਪ੍ਰਫੁਲਿਤ ਕਰਨ ਦੀ ਲੋੜ ਹੈ।   ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਵਿਦਵਾਨਾਂ ਦਾ ਜੁੜ ਬੈਠਣਾ ਕੌਮ ਲਈ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਭਵਿੱਖ ਇਤਿਹਾਸ ਦੀ ਮੌਲਿਕਤਾ ਵਿੱਚੋਂ ਪ੍ਰਗਟ ਹੋਣਾ ਹੈ ਜਿਸ ਦੀ ਸੁਰੱਖਿਆ ਕਰਨਾ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫ਼ਰਜ਼ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਲਦੀ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਅੰਮ੍ਰਿਤਸਰ ਵਿਖੇ ਸਿੱਖ ਮਿਸ਼ਨਰੀ ਕਾਨਫਰੰਸ ਕਰਵਾਏਗੀ ਜਿਸ ਵਿੱਚ ਸਮੂਹ ਸਿੱਖ ਮਿਸ਼ਨਰੀ ਕਾਲਜ ਤੇ ਵੱਖ-ਵੱਖ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਵੇਗਾ।

ਪ੍ਰੋੋੋਫੈਸਰ ਬਲਵਿੰਦਰ ਪਾਲ ਸਿੰਘ ਨੇ ਕਿਹਾ ਕਿ  ਅੰਨੀ ਸ਼ਰਧਾ ਵਿਚ ਪੁਰਾਤਨ ਸਰੋਤਾਂ ਦਾ ਅਧਿਐਨ ਨਹੀਂ ਕਰਨਾ ਚਾਹੀਦਾ।ਰਤਨ ਸਿੰਘ ਭੰਗੂ ਬਾਰੇ ਸਾਡੇੇ ਵਿਦਵਾਨਾਂ ਨੇ ਬਹੁਤ ਗੁਣਗਾਇਨ ਕੀਤਾ। ਸਿਖ ਵਿਰੋਧੀ ਸਾਖੀ ਭਾਈ ਬਾਲੇ ਵਾਲੀ ਦਾ ਗੁਣ ਗਾਨ ਕੀਤਾ ਗਿਆ ।ਅਨੁਰਾਗ ਸਿੰਘ ਨੇ ਭਾਈ ਬਾਲੇ ਦੀ ਸਾਖੀ ਨੂੰ ਸਿਖ ਸਰੋਤ ਦਸਕੇ ਗੁਰੂ ਨਾਨਕ ਸਾਹਿਬ ਦਾ ਅਪਮਾਨ ਕੀਤਾ ਹੈੈ। ਪੁਰਾਤਨ ਜਨਮ ਸਾਖੀ ਨੂੰ ਗਲਤ ਠਹਿਰਾ ਕੇ ਰਦ ਕੀਤਾ ਹੈ ।ਤੁਸੀਂ ਮੇਰੀ ਪੁਸਤਕ ਗੁਰੂ ਨਾਨਕ ਦਾ ਧਰਮ ਯੁਧ ਪੜੋ ਤੁਹਾਨੂੰ ਭਾਈ ਬਾਲੇ ਬਾਰੇ ਪਚੀ ਪੇਜ ਦਾ ਆਰਟੀਕਲ ਮਿਲ ਜਾਵੇਗਾ ਸਰੋਤਾਂ ਸਮੇਤ।ਤੁਹਾਨੂੰ ਪਤਾ ਲਗੇਗਾ ਭਾਈ ਬਾਲੇ ਦੀ ਸਾਖੀ ਦਾ ਸਚ ਕੀ ਹੈ। ਗੁਰੂ ਗਰੰਥ ਸਾਹਿਬ ਸੁਪਰੀਮ ਹੈ ਉਸ ਉਪਰ ਉਂਗਲ ਤਕ ਨਹੀਂ ਚੁਕੀ ਜਾ ਸਕਦੀ।ਪਰ ਇਤਿਹਾਸਕ ਸਰੋਤਾਂ ਬਾਰੇ ਗੁਰੂ ਗਰੰਥ ਸਾਹਿਬ ਵਾਲੀ ਨੀਤੀ ਅਪਨਾਈ ਨਹੀਂ ਜਾ ਸਕਦੀ।ਇਤਿਹਾਸਕ ਸਰੋਤਾਂ ਬਾਰੇ ਹੰਸ ਅਰਥਾਤ ਗੁਰਮੁਖਿ ਬਿਰਤੀ ਅਪਨਾਉਣ ਦੀ ਲੋੜ ਹੈ।ਇਤਿਹਾਸ ਦੇ ਮੋਤੀ ਚੁਣਨ ਦੀ ਲੋੜ ਹੈ।ਪੁਰਾਤਨ ਸਰੋਤ ਰਦ ਨਹੀਂ ਕੀਤੇ ਜਾ ਸਕਦੇ।ਚੰਗਾ ਬਹੁਤ ਪਿਆ ਹੈ।ਜੇ ਤੁਸੀਂ ਰਤਨ ਸਿੰਘ ਭੰਗੂ ਦਾ ਇਤਿਹਾਸ ਵਾਚਨਾ ਹੋਵੇ ਉਸਨੇ ਅਠਾਰਵੀਂ ਸਦੀ ਦਾ ਇਤਿਹਾਸ ਬਹੁਤ ਖੂਬਸੂਰਤ ਉਲੀਕਿਆ ਹੈ।ਇਹ ਸੁਨਹਿਰੀ ਅਖਰਾਂ ਵਿਚ ਸਿਰਜਿਆ ਹੈ।ਜੇ ਬਾਬਾ ਬੰਦਾ ਸਿੰਘ ਬਹਾਦਰ ਪੜ੍ਹਨਾ ਹੋਵੇ ਰਤਨ ਸਿੰਘ ਭੰਗੂ ਨੇ ਬਾਬਾ ਜੀ ਨੂੰ ਖਲਨਾਇਕ ਸਿਰਜਿਆ ਹੈ।ਗਿਆਨੀ ਗਿਆਨ ਸਿੰਘ ,ਸੂਰਜ ਪ੍ਰਕਾਸ਼ ਗਰੰਥ ਨੇ ਬਾਬਾ ਬੰਦਾ ਸਿੰਘ ਨਾਲ ਘਟ ਨਹੀਂ ਕੀਤੀ ।ਇਹਨਾਂ ਕਾਰਣ ਹੀ ਕੁਝ ਸਿਖਾਂ  ਵਿਚ ਬਾਬਾ ਬੰਦਾ ਸਿੰਘ ਬਹਾਦਰ ਖਲਨਾਇਕ ਹੈ।ਖਾਲਸ ਪੰਥ ਦੇ ਇਤਿਹਾਸ  ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਗੁਰੂ ਇਤਿਹਾਸ ਤੇ ਸਿਖ ਇਤਿਹਾਸ।ਬਾਬਾ ਬੰਦਾ ਸਿੰਘ ਬਹਾਦਰ ਗੁਰ ਇਤਿਹਾਸ ਵਿਚ ਆਉਂਦਾ ਹੈ, ਕਿਉਕਿ ਉਹ ਗੁਰੂ ਬਖਸ਼ਿਸ਼ ਵਿਚੋਂ ਸਜਿਆ ਹੈ।ਗੁਰੂ ਦੇ ਬਚਨ ਹਲੇਮੀ ਰਾਜ ,ਬੇਗਮਪੁਰਾ ਉਸਨੇ ਇਸ ਧਰਤੀ ਉਪਰ ਖਾਲਸਾ ਰਾਜ ਸਿਰਜ ਕੇ ਪੂਰੇ ਕੀਤੇ ਹਨ। ਬਾਬਾ ਬੰਦਾ ਸਿੰਘ ਵੀਹ ਲਖ ਮੁਗਲ ਫੌਜ ਤੋਂ ਨਹੀਂ ਘਬਰਾਇਆ, ਪਰ ਵੀਹ ਲਖ ਫੌਜ ਪੰਜਾਬ ਉਪਰ ਚਾੜਨ ਵਾਲਾ ਬਹਾਦਰ ਸ਼ਾਹ ਲਾਹੋਰ ਵਿਚ ਬਾਬਾ ਬੰਦਾ ਸਿੰਘ ਦੀ ਦਹਿਸ਼ਤ ਕਾਰਣ ਪਾਗਲ ਹੋਕੇ ਮਰ ਗਿਆ।ਦੂਸਰਾ ਬਹਾਦਰ ਸ਼ਾਹ ਦਾ ਪੁੱੱਤਰ ਸਿੰਘਾਂ ਨੇ ਮਾਰ ਛਡਿਆ।ਜਿਹਨਾਂ ਇਹ ਮਾਣ ਮਤਾ ਇਤਿਹਾਸ ਹੈ ਉਸੇ ਵਿਚੋਂ ਅਠਾਰਵੀ ਸਦੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੈਦਾ ਹੋਇਆ ਹੈ ।ਜੇ ਗੁਰੂ ਦੇ ਬੰਦਾ ਦੇ ਅਸੀਂ ਵਾਰਸ ਨਹੀਂ ਤਾਂ ਸਿਖਾਂ ਪਲੇ ਹੈ ਕੀ ਹੈ।ਜੇ ਖਾਲਸਾ ਰਾਜ ਨਹੀਂ ਤਾਂ ਤੁਸੀਂ ਘਸਿਆਰੇ ਹੋ। ਬਾਬਾ ਬੰਦਾ ਸਿੰਘ ਬਹਾਦਰ  ਉਪਰ ਉਂਗਲ ਨਹੀਂ ਚੁਕੀ ਜਾ ਸਕਦੀ। ਜੇ ਅਸੀਂ ਇਤਿਹਾਸ ਰਦ ਕਰਦੇ ਹਾਂ  ਤਾਂ ਅਰਦਾਸ ਕਿਉਂ ਕਰਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।ਬਾਬਾ ਬੰਦਾ ਸਿੰਘ ਮਹਾਨ ਜਰਨੈਲ ਹਨ ਜਿਹਨਾਂ ਸਿਖਾਂ ਨੂੰ ਰਾਜ ਕਰਨ ਦੀ ਜਾਚ ਸਿਖਾਈ।ਸਿਖ ਸਰੋਤਾਂ ਨਾਲੋਂ ਮੁਗਲੀਆ ਸਰੋਤ ਕਿਤੇ ਵਧੀਆ ਹਨ ਜਿਹਨਾਂ ਗਾਲਨੁਮਾ ਭਾਸ਼ਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਖਸ਼ੀਅਤ ਉਸਾਰੀ ਕੋਈ ਵੀ ਮੁਗਲ ਯੋਧਾ ਉਸ ਨਾਲ ਲੜਨ ਲਈ ਤਿਆਰ ਨਹੀਂ ਸੀ।ਬਾਬਾ ਬੰਦਾ ਸਿੰਘ ਬਹਾਦਰ ਦੀ ਏਨੀ ਦਹਿਸ਼ਤ ਸੀ। ਪੁਰਾਤਨ ਸਿਖ ਸਰੋਤਾਂ ਨੇ ਸਾਡਾ ਬਾਬਾ ਬੰਦਾ ਸਿੰਘ ਬਹਾਦਰ ਰੋਲਿਆ।ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਗੁਰੂ ਬਖਸ਼ਿਸ਼ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਮਕਾਉਣ ਦੀ ਲੋੜ ਹੈ।  ਕਾਨਫਰੰਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀ ਜਗੀਰ ਕੌਰ ਤੇ ਆਏ ਹੋਏ ਵਿਦਵਾਨਾਂ ਦਾ ਸਨਮਾਨ ਵੀ ਕੀਤਾ

।ਕਾਨਫ਼ਰੰਸ 'ਚ ਅਸ਼ੋਕ ਸਿੰਘ ਬਾਗੜੀਆ, ਪ੍ਰੋ. ਸੁਖਦਿਆਲ ਸਿੰਘ, ਪ੍ਰੋਫੈਸਰ ਬਲਵਿੰਦਰ ਪਾਲ  ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ, ਬਾਬਾ ਦਰਸ਼ਨ ਸਿੰਘ ਢਕੀ ਵਾਲੇ ਤੇ ਚੇਤੰਨ ਸਿੰਘ ,ਜਗਮੋਹਨ ਸਿੰਘ ਕਲਕੱਤਾ, ਡਾਕਟਰ ਜਸਬੀਰ ਕੌਰ, ਡਾ. ਪਰਮਵੀਰ ਸਿੰਘ, ਡਾ. ਗੁਰਸ਼ਰਨ ਸਿੰਘ, ਡਾ. ਰਜਿੰਦਰ ਕੌਰ, ਡਾ. ਪਰਮਜੀਤ ਸਿੰਘ ਮਾਨਸਾ,ਡਾ. ਜਸਬੀਰ ਸਿੰਘ ਸਰਨਾ, ਡਾ. ਆਸਾ ਸਿੰਘ ਨਡਾਲਾ ,ਅਨੁਰਾਗ ਸਿੰਘ, ਸਈਅਦ ਸਿਮਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ।  ਇਸ ਮੌਕੇ ਗੁਰਚਰਨ ਸਿੰਘ ਗਰੇਵਾਲ, ਜਗਸੀਰ ਸਿੰਘ ਮਾਂਗੇਆਣਾ, ਸੁਰਜੀਤ ਸਿੰਘ ਰਾਏਪੁਰ, ਬੀਬੀ ਜੋਗਿੰਦਰ ਕੌਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ, ਗਿਆਨੀ ਕੌਰ ਸਿੰਘ ਕੋਠਾ ਗੁਰੂ, ,ਵਰਿੰਦਰ ਸਿੰਘ, ਨਿਸ਼ਾਨ ਸਿੰਘ ਆਸਟਰੇਲੀਆ, ਬਾਬਾ ਤੇਜਾ ਸਿੰਘ ਐਮ.ਏ., ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ, ਤਲਵਿੰਦਰ ਸਿੰਘ ਬੁੱਟਰ , ਪਿ੍ੰਸੀਪਲ ਰਾਮ ਸਿੰਘ, ਪਿ੍ੰਸੀਪਲ ਪ੍ਰਭਜੋਤ ਕੌਰ, ਗੁਰਮੀਤ ਸਿੰਘ ਆਨਰੇਰੀ ਸਕੱਤਰ, ਸਤਿੰਦਰ ਸਿੰਘ, ਅਮਰਿੰਦਰ ਸਿੰਘ, ਡਾ. ਭਗਵਾਨ ਸਿੰਘ,ਬਾਬਾ ਤੇਜਾ ਸਿੰਘ ਐਮ.ਏ. ਨਿਰਮਲੇ ਸੰਪ੍ਰਦਾਏ, ਪ੍ਰੋ. ਜਸਵੰਤ ਸਿੰਘ, ਸਤਿੰਦਰ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਜਲੰਧਰ , ਜੋਗੇਸ਼ਵਰ ਸਿੰਘ ਇੰਚਾਰਜ ਸਿੱਖ ਇਤਿਹਾਸ ਰੀਸਰਚ ਬੋਰਡ, ਮੈਨੇਜਰ. ਪਰਮਜੀਤ ਸਿੰਘ ਆਦਿ ਮੌਜੂਦ ਸਨ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਪਰਮਜੀਤ ਸਿੰਘ, ਧਰਮ ਪ੍ਰਚਾਰ ਇੰਚਾਰਜ ਭੋਲਾ ਸਿੰਘ, ਪਿ੍ੰ. ਰਵਿੰਦਰ ਸਿੰਘ ਖ਼ਾਲਸਾ,  ਸਰਬਜੀਤ ਸਿੰਘ ਢੋਟੀਆਂ, ਗੁਰਬੀਰ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ ।  ਇਸ ਦੇ ਨਾਲ ਹੀ ਪਿਸ਼ੋਰਾ ਸਿੰਘ ਯੂ.ਐਸ.ਏ. ਤੇ ਗੁਰਿੰਦਰ ਸਿੰਘ ਮਾਨ ਇੰਗਲੈਂਡ ਨੇ ਵੀਡੀਓ ਰਾਹੀਂ ਕਾਨਫ਼ਰੰਸ ਨਾਲ ਜੁੜਦਿਆਂ ਆਪਣੇ ਪਰਚੇ ਪੜ੍ਹੇ । ਕਾਨਫ਼ਰੰਸ ਦੌਰਾਨ ਸਟੇਜ ਦੀ ਕਾਰਵਾਈ ਸਰਬਜੀਤ ਸਿੰਘ ਸੋਹਲ ਵਲੋਂ ਸੰਭਾਲੀ ਗਈ ।