ਸੀਨੀਅਰ ਅਕਾਲੀ ਆਗੂ ਨਕਈ ਭਾਜਪਾ ਵਿਚ ਸ਼ਾਮਿਲ 

ਸੀਨੀਅਰ ਅਕਾਲੀ ਆਗੂ ਨਕਈ ਭਾਜਪਾ ਵਿਚ ਸ਼ਾਮਿਲ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਜਗਦੀਪ ਸਿੰਘ ਨਕਈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਗਦੀਪ ਸਿੰਘ ਨਕੱਈ ਨੇ ਤਿੰਨ ਵਾਰ ਵਿਧਾਨ ਸਭਾ ਦੀ ਚੋਣ ਲੜੀ ਹੈ ਜਿਸ ਵਿੱਚੋਂ ਉਹ ਦੋ ਵਾਰ ਜੇਤੂ ਰਹੇ ਸਨ। ਜਗਦੀਪ ਨਕਈ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨੇੜਲਿਆਂ ਵਿੱਚੋਂ ਜਾਣੇ ਜਾਂਦੇ ਹਨ।