ਪੰਜਾਬ ਦੀ ਰਾਜਨੀਤੀ ਦੇ ਫਲਾਪ ਸ਼ੋਅ ਨੇ ਪੰਜਾਬ ਤੇ ਕਿਸਾਨੀ ਦਾ ਬੇੜਾਗਰਕ ਕੀਤਾ- ਖਾਲਸਾ

ਪੰਜਾਬ ਦੀ ਰਾਜਨੀਤੀ ਦੇ ਫਲਾਪ ਸ਼ੋਅ ਨੇ ਪੰਜਾਬ ਤੇ ਕਿਸਾਨੀ ਦਾ ਬੇੜਾਗਰਕ ਕੀਤਾ- ਖਾਲਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਅੰਮ੍ਰਿਤਸਰ: ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਪੰਜਾਬ ਉਪਰ ਤਿੰਨ ਲਖ ਕਰੋੜ ਦਾ ਕਰਜਾ ,ਬੇਰੁਜ਼ਗਾਰੀ ,ਪੜੀ ਲਿਖੀ ਪੰਜਾਬੀ ਜਮਾਤ ਦਾ ਪਰਵਾਸ ,ਮਹਿੰਗੀ ਬਿਜਲੀ ਕਾਰਣ ਸਨਅਤ ਦਾ ਉਜਾੜਾ , ਨਸ਼ਿਆਂ ਦਾ ਸੰਕਟ,  ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ,ਖੇਤੀ ਇੰਡਸਟਰੀ ਮਾਡਲ ਦੀ ਅਣਹੋਂਦ ਪੰਜਾਬ ਦੇ ਉਜਾੜੇ ਦੇ ਚਿੰਨ ਹਨ ਅਤੇ ਪੰਜਾਬ ਦੀਆਂ ਸਮੁਚੀਆਂ ਰਾਜਨੀਤਕ ਪਾਰਟੀਆਂ ਕੋਲ ਪੰਜਾਬ ਦੇ ਹਿਤ ਵਿਚ ਕੋਈ ਉਸਾਰੂ ਏਜੰਡਾ ਨਹੀਂ ਹੈ। ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਨੂੰ ਜਗਾਇਆ ਹੈ।ਪਰ ਉਹ ਇਸ ਗਲ ਨਾਲ ਸਹਿਮਤ ਨਹੀਂ ਕਿ ਉਹ ਅੰਨੇਵਾਹ ਕਾਰਪੋਰੇਟ ਦਾ ਵਿਰੋਧ ਕਰਕੇ ਪੰਜਾਬ ਨੂੰ ਹੋਰ ਬੇਰੁਜ਼ਗਾਰ ਕਰਨ ।ਪਿਛਲੇ 10 ਮਹੀਨਿਆਂ ਤੋਂ ਕਿਸਾਨਾਂ ਦੇ ਵਿਰੋਧ ਮਗਰੋਂ ਅਡਾਨੀ ਕੰਪਨੀ ਦੇ ਕਾਰੋਬਾਰ ਠੱਪ ਪਏ ਹਨ। ਹਾਲਾਤ ਨੂੰ ਵੇਖਦਿਆਂ ਇਹ ਕੰਪਨੀਆਂ ਪੈਰ ਪਿਛਾਂਹ ਖਿੱਚਣ ਲੱਗੀਆਂ ਹਨ। ਨਵੇਂਂ ਕਾਰਪੋਰੇਟ ਦੀ ਪੰੰਜਾਬ ਵਿਚ ਆਉਣ ਦੀ ਉਮੀਦ ਨਹੀ  ਹੈ।ਇਸ ਨਾਲ ਬੇੇਰੁਜਗਾਰੀ ਦਾ ਸੰੰਕਟ ਹੋਰ ਵਧੇਗਾ।ਉਹਨਾਂਂ ਕਿਸਾਨ ਯੂਨੀਅਨ ਪ੍ਰਧਾਨਾਂ ਨੂੰ ਸੁਝਾਅ ਦਿਤਾ  ਕਿ ਕਾਰਪੋਰੇਟ ਦਾ ਵਿਰੋਧ ਕਰਨ ਦੀ ਥਾਂ ਕੇਂਦਰ ਤੋਂ ਮੋਰਚਾ ਜਿਤਣ ਵਲ ਧਿਆਨ ਦੇਣ। ਜਥੇਦਾਰ ਖਾਲਸਾ ਨੇ ਕਿਹਾ ਕਿ ਕਿਸਾਨ ਯੂਨੀਅਨ ਪ੍ਰਧਾਨਾਂਂ ਨੂੰ ਪੰੰਜਾਬ ਸਟੇਟ ਉਪਰ ਦਬਾਅ ਪਾਕੇ ਖੇੇਤੀ ਮਾਡਲ , ਖੇਤੀ ਇੰਡਸਟਰੀ ਮਾਡਲ ਉਸਾਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਬੇਰੁਜ਼ਗਾਰੀ ਤੋਂ ਮੁਕਤ ਹੋ ਸਕੇ ਤੇ ਰਜਕੇ ਰੋਟੀ ਖਾ ਸਕੇ।ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਨੇ ਪੰਜਾਬ  ਦੀ ਆਰਥਿਕਤਾ ,ਉਪਜਾਊ ਭੂਮੀ ਤੇੇ  ਪਾਣੀਆਂਂ ਦਾ ਉਜਾੜਾ ਕੀਤਾ ਹੈ। ਮਸਨੂਈ ਸਿੰਜਾਈ ਦੇ ਦੌਰ ਨੇ  ਪੰਜਾਬ ਦਾ ਜਮੀਨ ਦੋਜ ਪਾਣੀ ਖਤਮ ਕੀਤਾ  ਹੈ।  ਸਮਰਥਨ ਮੁੱਲ ਉੱਤੇ ਸਿਰਫ ਕਣਕ ਅਤੇ ਝੋਨੇ ਦੀ ਹੀ ਖਰੀਦ ਹੋਣ ਕਾਰਣ ਫਸਲੀ ਵੰਨ-ਸਵੰਨਤਾ ਖਤਮ ਹੋ  ਗਈ ਹੈ ਜਦ ਕਿ ਇਹ ਦਾਲਾਾਂ ਸਬਜੀਆਂ ਉਪਰ ਹੋਣਾ ਚਾਹੀਦਾ ਹੈ।
ਜਥੇਦਾਰ ਖਾਲਸਾ ਨੇ ਕਿਹਾ ਕਿ ਕਾਰਪੋਰੇਟ ਦਾ ਮੁਕਾਬਲਾ ਕਰਨ ਲਈ ਹਾਲ ਦੀ ਘੜੀ ਕਿਸਾਨਾਂ ਕੋਲ ਇੱਕੋ-ਇੱਕ ਬਦਲ ਸਹਿਕਾਰਤਾ ਹੈ ਜਿਸ ਨੂੰ ਜੇ ਅਫਸਰਸ਼ਾਹੀ ਦੇ ਚੁੰਗਲ ਵਿਚੋਂ ਕੱਢਿਆ ਜਾ ਸਕੇ ਤਾਂ ਇਸ ਨੂੰ ਖੇਤੀ ਦੇ ਨਵੇਂ ਮਾਡਲ ਵਜੋਂ ਉਭਾਰਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਲਈ ਖਤਰਨਾਕ ਖਬਰ ਇਹ ਵੀ ਹੈ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਕਾਰਣ ਪਿਛਲੇ 5 ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆ ਨੇ ਵਿਦੇਸ਼ ਪੜ੍ਹਨ ਲਈ ਪੰਜਾਬ ਨੂੰ ਛੱਡਿਆ ਹੈ।  ਇਸ ਤੋਂ ਜਾਹਿਰ ਪੰਜਾਬ ਜਲਦ ਪੰਜਾਬੀਆਂ ਦੀ ਬਹੁਗਿਣਤੀ ਤੋਂ ਖਾਲੀ ਹੋ ਜਾਵੇਗਾ।ਪੰਜਾਬ ਦੀ ਹਾਕਮ ਜਮਾਤ ਦੀ ਗੱਲ ਕਰੀਏ ਤਾਂ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਆਪਣੇ-ਆਪਣੇ ਕਾਰਜਕਾਲ ਦੌਰਾਨ ਲੱਖਾਂ ਨੌਕਰੀਆਂ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ। ਦੂਜੇ ਪਾਸੇ ਸਰਕਾਰਾਂ ਨੌਕਰੀਆਂ ਮੰਗ ਰਹੇ ਨੌਜਵਾਨਾਂ 'ਤੇ  ਡਾਂਗ ਫੇਰਨ ਤੋਂ ਗੁਰੇਜ਼ ਨਹੀਂ ਕਰਦੇ। ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਲਈ ਰੁਜਗਾਰ ,ਵਿਕਾਸ ,ਖੇਤੀ ਮਾਡਲ ,ਖੇਤੀ ਇੰਡਸਟਰੀ ਕੋਈ ਏਜੰਡਾ ਨਹੀਂ ਹੈ।ਹਾਲ ਦੀ ਘੜੀ ਰਾਜਨੀਤਕ ਪਾਰਟੀਆਂ ਦੇ ਇਹੀ ਗੈਰ ਉਸਾਰੂ ਰਾਜਨੀਤਕ ਏਜੰਡੇ ਸਬਸਿਡੀਆਂ  , ਮੁੁਫਤ ਬਿਜਲੀ ਪਾਣੀ  ਜਾਤ-ਪਾਤ ਦੇ ਨਾਂ ’ਤੇ ਕੁਰਸੀ-ਵੰਡ ਹਨ।  ਪੰਜਾਬ ਦੇੇ ਵਿਕਾਸ ਬਾਰੇ ਇਹਨਾਂਂ ਪਾਰਟੀਆਂ ਨੂੰ ਕੋਈ ਫ਼ਿਕਰ ਨਹੀਂ ਹੈ।  ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਪੰਜਾਬੀ ਨਿਰਾਸ਼ ਹਨ ਜਿਸ ਕਰਕੇ ਪੰਜਾਬ ਦੀਆਂ ਵਡੀਆਂ ਪਾਰਟੀਆਂ ਦੀ ਰਾਜਨੀਤਕ ਸਥਿਤੀ ਡਾਵਾਂਡੋਲ   ਹੈ।  ਉਹਨਾਂ ਕਿਹਾ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਲੋਕਾਂ ਨਾਲ ਝੂਠੇ ਵਾਅਦੇ ਕਰਨ ਦੀ ਥਾਂ ਸੱਚਮੁੱਚ ਲੋਕ ਭਲਾਈ ਦਾ ਕੋਈ ਪ੍ਰੋਗਰਾਮ ਉਲੀਕਣ ਜਿਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ