ਸਿੱਧੂ ਸਾਹਮਣੇ ਕੈਪਟਨ ਨਹੀਂ ਲੜਨਗੇ ਚੋਣ

ਸਿੱਧੂ ਸਾਹਮਣੇ  ਕੈਪਟਨ  ਨਹੀਂ ਲੜਨਗੇ  ਚੋਣ

* ਪਟਿਆਲਾ ਸ਼ਹਿਰੀ ਤੋਂ ਉੱਤਰਨਗੇ ਮੈਦਾਨ ਵਿਚ

ਅੰਮ੍ਰਿਤਸਰ ਟਾਈਮਜ਼ 

ਚੰਡੀਗੜ੍ਹ : ਭਾਜਪਾ ਨਾਲ ਗਠਜੋੜ ਕਰਕੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉੱਤਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ 22 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਖੁਦ ਆਪਣੀ ਰਵਾਇਤੀ ਸੀਟ ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ। ਪਹਿਲਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਸਿਧੂ ਖਿਲਾਫ ਅੰਮ੍ਰਿਤਸਰ ਤੋਂ ਖਲੋਣਗੇ।ਹੁਣ ਕੈਪਟਨ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਾਹਮਣੇ ਚੋਣ ਲੜਨ ਦੀ ਗੱਲ ਨਹੀਂ ਕਹੀ ਹੈ। ਉਨ੍ਹਾਂ ਸਿਰਫ ਇੰਨਾ ਕਿਹਾ ਸੀ ਕਿ ਉਹ ਸਿੱਧੂ ਨੂੰ ਚੋਣਾਂ ਨਹੀਂ ਜਿੱਤਣ ਦੇਣਗੇ ਅਤੇ ਹੁਣ ਵੀ ਅਜਿਹਾ ਹੀ ਕਰਨਗੇ।