26 ਜਨਵਰੀ :ਬਲੈਕ ਡੇ ਅਤੇ ਫਲੈਗ ਡੇ 

26 ਜਨਵਰੀ :ਬਲੈਕ ਡੇ ਅਤੇ ਫਲੈਗ ਡੇ 

 

ਗਜਿੰਦਰ ਸਿੰਘ, ਦਲ ਖਾਲਸਾ

26 ਜਨਵਰੀ ਭਾਰਤੀ ਵਿਧਾਨ ਠੋਸੇ ਜਾਣ ਕਰ ਕੇ ਸਿੱਖ ਕੌਮ ਲਈ ‘ਬਲੈਕ ਡੇ’ ਤਾਂ ਹੈ ਹੀ, ਪਰ ਪਿੱਛਲੇ ਸਾਲ ਕਿਸਾਨ ਮੋਰਚੇ ਦੌਰਾਨ ਜੁਗਰਾਜ ਸਿੰਘ ਤੇ ਹੋਰ ਨੌਜਵਾਨਾਂ ਵੱਲੋਂ ਲਾਲ ਕਿਲੇ ਉਤੇ ਖਾਲਸਈ ਨਿਸ਼ਾਨ ਝੁਲਾਏ ਜਾਣ ਕਰ ਕੇ ‘ਫਲੈਗ ਡੇ’ ਵੀ ਬਣ ਗਿਆ ਹੈ । ਇਸ ‘ਫਲੈਗ ਡੇ’ ਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਲਾਲ ਕਿਲੇ ਉਤੇ ਖਾਲਸਈ ਝੰਡਾ ਝੁਲਾਇਆ, ਅਤੇ ਝੁਲਾਏ ਜਾਣ ਦੀ ਹਮਾਇਤ ਕੀਤੀ, ਫਲੈਗ ਡੇ ਮੁਬਾਰਕ ਹੋਵੇ ।  

ਇਹ ਝੰਡਾ ਝੁਲਾਇਆ ਜਾਣਾ ਭਾਵੇਂ ਇੱਕ ਸਿੰਬਾਲਿਕ ਕਾਰਵਾਈ ਸੀ, ਪਰ ਇਸ ਨੇ ਆਜ਼ਾਦੀ ਪਸੰਦ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰ ਕੇ ਇਤਿਹਾਸ  ਵਿੱਚ ਆਪਣੀ ਵਿਸੇਸ਼ ਥਾਂ ਬਣਾ ਲਈ ਹੈ। ਸਿੱਖ ਕੌਮ ਦੇ ਮਨਾਂ ਵਿੱਚ ਸਦੈਵ ਸਮਿਆਂ ਲਈ ਇਸ ਸੰਘਰਸ਼ ਦੀ ਯਾਦ ਦਿਵਾਉਂਦਾ ਰਹੇਗਾ । ਸਿੱਖ ਕੌਮ ਦੀ ਸੂਰਬੀਰਤਾ ਅੱਜ ਵੀ ਜਿਊਂਦੀ ਹੈ ਅੱਜ ਵੀ ਨੌਜਵਾਨਾਂ ਦੇ ਦਿਲਾਂ ਵਿੱਚ ਆਪਣੀ ਕੌਮ ਲਈ  ਮਰ ਮਿਟਣ ਦਾ ਜਜ਼ਬਾ ਕਾਇਮ ਹੈ ਤੇ ਇਹ ਜ਼ਜਬਾ ਹਮੇਸ਼ਾ ਕਾਇਮ ਰਹੇਗਾ।