ਕੈਲੀਫੋਰਨੀਆਂ ਵਿਚ 15 ਜੂਨ ਤੋਂ ਕਾਰੋਬਾਰ ਖੋਲ੍ਹਣ ਦੀ ਯੋਜਨਾ

ਕੈਲੀਫੋਰਨੀਆਂ ਵਿਚ 15 ਜੂਨ ਤੋਂ ਕਾਰੋਬਾਰ ਖੋਲ੍ਹਣ ਦੀ ਯੋਜਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ : CNN ਤੋਂ ਮਿਲੀ ਜਾਣਕਾਰੀ ਅਨੁਸਾਰ ਕੋਵਿਡ -19 ਦੇ ਕਾਰਨ ਤਾਲਾਬੰਦੀ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਕੈਲੀਫੋਰਨੀਆਂ ਸੀ ਤੇ ਹੁਣ 15 ਜੂਨ ਨੂੰ ਰਾਜ ਦੀਆਂ ਗਤੀਵਿਧੀਆਂ ਅਤੇ ਕਾਰੋਬਾਰਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਯੋਜਨਾ ਵੀ ਇਹ ਰਾਜ ਹੀ ਬਣਾ ਰਿਹਾ ਹੈ ,

ਪਰ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਦੱਸਣ ਯੋਗ ਹੈ ਕਿ ਕੋਵਿਡ-19 ਮਹਾਂਮਾਰੀ ਦਾ ਅਸਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਆਰਥਿਕ ਸਥਿਤੀ ਦਿਨ ਪ੍ਰਤੀ ਦਿਨ ਗਿਰ ਰਹੀ ਹੈ।