ਬਾਦਲ ਦਲ ਨੇ 12 ਸੀਟਾਂ ਲਈ ਹਲਕਾ ਇੰਚਾਰਜ ਥਾਪੇ

ਬਾਦਲ ਦਲ ਨੇ 12 ਸੀਟਾਂ ਲਈ ਹਲਕਾ ਇੰਚਾਰਜ ਥਾਪੇ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਨਵੇਂ ਚਿਹਰਿਆਂ ’ਤੇ ਦਾਅ ਖੇਡਣ ਦੀ ਤਿਆਰੀ ਕਰ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  12 ਵਿਧਾਨ ਸਭਾ ਸੀਟਾਂ ਲਈ ਪਾਰਟੀ ਦੇ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ 7 ਨਵੇਂ ਚਿਹਰੇ ਹਨ।  ਬਾਦਲ ਵੱਲੋਂ ਐਲਾਨੇ ਗਏ ਮੁੱਖ ਸੇਵਾਦਾਰਾਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ ਕਮਾਨ ਹਰਪਾਲ ਜੁਨੇਜਾ ਦੇ ਹੱਥ ਦਿੱਤੀ ਹੈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ ਨੂੰ ਹਲਕਾ ਰਾਜਪੁਰਾ, ਹਰਮੀਤ ਸਿੰਘ ਸੰਧੂ ਹਲਕਾ ਤਰਨ ਤਾਰਨ, ਦਰਸ਼ਨ ਸਿੰਘ ਸ਼ਿਵਾਲਿਕ ਹਲਕਾ ਗਿੱਲ, ਚੰਦਨ ਗਰੇਵਾਲ ਹਲਕਾ ਜਲੰਧਰ ਸੈਂਟਰਲ, ਐੱਸਆਰ ਕਲੇਰ ਹਲਕਾ ਜਗਰਾਓਂ, ਰੋਹਿਤ ਮੋਂਟੂ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰ, ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ, ਮਲਕੀਤ ਸਿੰਘ ਏਆਰ ਹਲਕਾ ਜੰਡਿਆਲਾ, ਸਤਨਾਮ ਰਾਹੀ ਹਲਕਾ ਭਦੌੜ, ਤਲਬੀਰ ਸਿੰਘ ਗਿੱਲ ਹਲਕਾ ਨੂੰ ਅੰਮ੍ਰਿਤਸਰ ਦੱਖਣੀ ਅਤੇ ਕਬੀਰ ਦਾਸ ਨੂੰ ਹਲਕਾ ਨਾਭਾ ਦੀ ਜ਼ਿੰਮੇਵਾਰੀ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਵੱਲੋਂ ਐਲਾਨੇ 13 ਨੁਕਾਤੀ ਏਜੰਡੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸੂਬੇ ’ਚ ਗਠਜੋੜ ਸਰਕਾਰ ਬਣਨ ਮਗਰੋਂ ਇਹ ਏਜੰਡਾ ਇੰਨ-ਬਿਨ ਲਾਗੂ ਕੀਤਾ ਜਾਵੇਗਾ।