ਮੋਦੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿਚ  ਪਹਿਲੇ ਸਥਾਨ 'ਤੇ

 ਮੋਦੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿਚ  ਪਹਿਲੇ ਸਥਾਨ 'ਤੇ

ਅੰਮ੍ਰਿਤਸਰ ਟਾਈਮਜ਼

ਜਲੰਧਰ:ਮਾਰਨਿੰਗ ਕੰਸਲਟ ਪੋਲਿਟਿਕਲ ਇੰਟੈਲੀਜੈਂਸ ਵਲੋਂ ਜਾਰੀ ਇਸ ਰੇਟਿੰਗ ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 43 ਫੀਸਦੀ ਰੇਟਿੰਗ ਨਾਲ ਛੇਵੇਂ ਨੰਬਰ 'ਤੇ ਹਨ। ਜਦਕਿ ਇਸ ਸੂਚੀ ਵਿਚ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਕਰ 66 ਫੀਸਦੀ ਰੇਟਿੰਗ ਨਾਲ ਦੂਜੇ ਸਥਾਨ 'ਤੇ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਰੀਓ ਦਰਾਘੀ 60 ਫੀਸਦੀ ਰੇਟਿੰਗ ਨਾਲ ਤੀਜੇ ਸਥਾਨ 'ਤੇ ਰਹੇ। 13 ਆਲਮੀ ਆਗੂਆਂ ਦੀ ਇਸ ਸੂਚੀ ਲਈ 13 ਤੋਂ 19 ਜਨਵਰੀ, 2022 ਦਰਮਿਆਨ ਅੰਕੜੇ ਇਕੱਠੇ ਕੀਤੇ ਗਏ ਸਨ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਹੋਏ ਸਰਵੇਖਣ 'ਚ ਮੋਦੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਰਹੇ ਸਨ।