ਬਠਿੰਡਾ ਸੀਟ ਤੋਂ ਨਹੀਂ ਲੜਾਂਗੇ ਚੋਣ: ਨਵਜੋਤ ਸਿੰਘ ਸਿੱਧੂ

ਬਠਿੰਡਾ ਸੀਟ ਤੋਂ ਨਹੀਂ ਲੜਾਂਗੇ ਚੋਣ: ਨਵਜੋਤ ਸਿੰਘ ਸਿੱਧੂ

ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ ਕੀਤਾ ਹੈ ਕਿ ਉਹ ਜਾ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਨਹੀਂ ਲੜਨਗੇ। ਉਹਨਾਂ ਕਿਹਾ ਕਿ ਉਹ ਸਿਰਫ ਉਸ ਸੀਟ ਤੋਂ ਹੀ ਚੋਣ ਲੜਨਗੇ ਜਿਸ ਜਗ੍ਹਾ ਉਹ ਇਨਸਾਫ ਕਰ ਸਕਣ। 

ਸਿੱਧੂ ਨੇ ਕਿਹਾ, "ਅਸੀਂ ਸਿਰਫ ਉਸ ਸੀਟ ਤੋਂ ਹੀ ਚੋਣ ਲੜਾਂਗੇ ਜਿੱਥੇ ਅਸੀਂ ਇਨਸਾਫ ਕਰ ਸਕੀਏ। ਮੇਰੀ ਪਤਨੀ ਨੇ ਚੰਡੀਗੜ੍ਹ ਤੋਂ ਟਿਕਟ ਲਈ ਅਪਲਾਈ ਕੀਤਾ ਸੀ, ਜਿਸ ਨੂੰ ਪਾਰਟੀ ਨੇ ਨਕਾਰ ਦਿੱਤਾ। ਸਾਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ। ਪਰ ਅਸੀਂ ਚੰਡੀਗੜ੍ਹ ਜਾ ਅੰਮ੍ਰਿਤਸਰ ਤੋਂ ਚੋਣ ਲੜ ਸਕਦੇ ਹਾਂ, ਜੋ ਸਾਡਾ ਘਰ ਹੈ। ਜੇ ਕੋਈ ਸਾਨੂੰ ਬਠਿੰਡਾ ਜਾ ਕੇ ਚੋਣ ਲੜਨ ਲਈ ਕਹੇਗਾ ਤਾਂ ਅਸੀਂ ਉਹ ਨਹੀਂ ਕਰਾਂਗੇ ਕਿਉਂਕਿ ਅਸੀਂ ਉਸ ਸੀਟ ਨਾਲ ਇਨਸਾਫ ਨਹੀਂ ਕਰ ਸਕਦੇ।"

ਇਹ ਪੁੱਛੇ ਜਾਣ ਤੋਂ ਕਿ ਕੀ ਉਹ ਪੰਜਾਬ ਤੋਂ ਚੋਣ ਲੜਨਗੇ ਤਾਂ ਉਹਨਾਂ ਕਿਹਾ ਕਿ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੀਆਂ ਸੀਟਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।

ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ