ਹੁਣ ਕਸ਼ਮੀਰੀਆਂ ਦੇ ਮੁਹੱਰਮ ਮਨਾਉਣ 'ਤੇ ਭਾਰਤ ਨੇ ਲਾਈਆਂ ਰੋਕਾਂ
ਸ਼੍ਰੀਨਗਰ: ਮੁਸਲਮਾਨਾਂ ਦੇ ਧਾਰਮਿਕ ਤਿਉਹਾਰ ਮੁਹੱਰਮ ਨੂੰ ਮਨਾਉਣ 'ਤੇ ਭਾਰਤ ਨੇ ਕਸ਼ਮੀਰ ਵਿੱਚ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਦਿਨ ਸ਼ੀਆ ਮੁਸਲਮਾਨ ਕਰਬਲਾ ਦੀ ਜੰਗ ਵਿੱਚ ਸ਼ਹੀਦ ਹੋਏ ਪੈਗੰਬਰ ਮੋਹੱਮਦ ਦੇ ਪੋਤੇ ਇਮਾਮ ਹੁਸੈਨ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਜਲੂਸ ਕੱਢਦੇ ਹਨ।
ਮੁਹੱਰਮ ਦੇ ਸਮਾਗਮਾਂ 'ਤੇ ਲੋਕਾਂ ਨੂੰ ਇਕੱਤਰ ਹੋਣ ਤੋਂ ਰੋਕਣ ਲਈ ਭਾਰਤ ਨੇ ਲਾਲ ਚੌਂਕ 'ਤੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਹੈ। ਇਸ ਦੇ ਚਾਰੇ ਪਾਸੇ ਕੰਡਿਆਲੀ ਤਾਰ ਦੀ ਬਾੜ ਸੰਘਣੀ ਕਰ ਦਿੱਤੀ ਗਈ ਹੈ।
ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਮੁਹੱਰਮ 'ਤੇ ਸ਼੍ਰੀਨਗਰ ਜ਼ਿਲ੍ਹੇ ਵਿੱਚ ਕੋਈ ਜਲੂਸ ਨਹੀਂ ਕੱਢਣ ਦਿੱਤਾ ਜਾਵੇਗਾ।
ਦੱਸ ਦਈਏ ਕਿ 5 ਅਗਸਤ ਤੋਂ ਹੁਣ ਤੱਕ ਕਸ਼ਮੀਰ ਇੱਕ ਖੁਲ੍ਹੀ ਜੇਲ੍ਹ ਵਾਂਗ ਹੈ ਜਿੱਥੇ ਲੱਖਾਂ ਦੀ ਗਿਣਤੀ 'ਚ ਭਾਰਤੀ ਫੌਜੀ ਅਤੇ ਸੁਰੱਖਿਆ ਮੁਲਾਜ਼ਮਾਂ ਤੈਨਾਤ ਕੀਤੇ ਗਏ ਹਨ ਤੇ ਕਸ਼ਮੀਰ ਦਾ ਸਾਰੀ ਦੁਨੀਆ ਨਾਲੋਂ ਸੰਪਰਕ ਤੋੜ ਦਿੱਤਾ ਗਿਆ ਹੈ। ਇਹ ਸਭ ਕਸ਼ਮੀਰ ਵਿੱਚੋਂ ਧਾਰਾ 370 ਹਟਾ ਕੇ ਕਸ਼ਮੀਰ 'ਤੇ ਭਾਰਤ ਵੱਲੋਂ ਸਿੱਧਾ ਕਬਜ਼ਾ ਕਰਨ ਦੇ ਚਲਦਿਆਂ ਕੀਤਾ ਗਿਆ ਹੈ।
Comments (0)