ਜੈ ਸ੍ਰੀ ਰਾਮ' ਦੇ ਜਵਾਬ 'ਚ ਮਮਤਾ ਦਾ 'ਜੈ ਬਾਂਗਲਾ' ਨਾਰਾ
ਕੋਲਕਾਤਾ: ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਜੈ ਸ੍ਰੀ ਰਾਮ ਦਾ ਨਾਅਰਾ ਲਾਉਣ 'ਤੇ ਪਿਛਲੇ ਦਿਨੀਂ ਭੜਕੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ, ਟਵਿੱਟਰ ਅਤੇ ਫੇਸਬੁੱਕ 'ਤੇ ਆਪਣੀ ਡਿਸਪਲੇ ਤਸਵੀਰ (ਡੀ ਪੀ) ਬਦਲ ਦਿੱਤੀ ਹੈ। ਹੁਣ ਉਨ੍ਹਾ ਦੀ ਡੀ ਪੀ 'ਚ 'ਜੈ ਹਿੰਦ, ਜੈ ਬਾਂਗਲਾ' ਲਿਖਿਆ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਮਮਤਾ ਦੇ ਨਾਲ ਹੀ ਉਨ੍ਹਾ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਨੇ ਵੀ ਆਪਣੀ ਡੀ ਪੀ ਬਦਲ ਦਿੱਤੀ ਹੈ।
ਇਸ ਤੋਂ ਬਾਅਦ ਟਵਿੱਟਰ ਅਤੇ ਫੇਸਬੁਕ 'ਤੇ ਡੀ ਪੀ ਬਦਲਦੇ ਹੋਏ ਮਮਤਾ ਨੇ ਹੁਣ ਮਹਾਤਮਾ ਗਾਂਧੀ, ਕ੍ਰਾਂਤੀਕਾਰੀ ਨੇਤਾ ਨੇਤਾਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਮਾਤੰਗਿਨੀ ਹਾਜ਼ਰਾ, ਨੋਬੇਲ ਪੁਰਸਕਾਰ ਵਿਜੇਤਾ ਕਵੀ ਰਵਿੰਦਰਨਾਥ ਟੈਗੋਰ ਅਤੇ ਕਵੀ ਕਾਜ਼ੀ ਨਜਰੂਲ ਇਸਲਾਮ ਦੀਆਂ ਤਸਵੀਰਾਂ ਦੇ ਨਾਲ 'ਜੈ ਹਿੰਦ, ਜੈ ਬਾਂਗਲਾ' ਲਿਖੀ ਤਸਵੀਰ ਨੂੰ ਜਗ੍ਹਾ ਦਿੱਤੀ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)