ਕਰਤਾਰਪੁਰ ਸਾਹਿਬ ਲਾਂਘੇ 'ਚ ਇੱਕ ਪੁਲ ਬਣਿਆ ਅੜਿੱਕਾ; ਭਾਰਤੀ-ਪਾਕਿਸਤਾਨੀ ਅਫਸਰਾਂ ਦੀ ਬੈਠਕ ਰਹੀ ਬੇਸਿੱਟਾ

ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਅੱਜ ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੇ ਅਫਸਰਾਂ ਦੀ ਇੱਕ ਹੋਰ ਬੈਠਕ ਹੋਈ। ਦੋ ਘੰਟੇ ਦੇ ਕਰੀਬ ਚੱਲੀ ਇਸ ਬੈਠਕ ਵਿਚ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਨਾਲ ਜੁੜੇ ਕਈ ਨੁਕਤਿਆਂ ਅਤੇ ਮਸਲਿਆਂ 'ਤੇ ਗੱਲਬਾਤ ਕੀਤੀ ਗਈ।
ਭਾਰਤੀ ਵਫਦ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਲੈਂਡ ਪੋਰਟ ਅਥਾਰਟੀ, ਕੌਮੀ ਰਾਜਮਾਰਗ ਅਥਾਰਟੀ ਦੇ ਉੱਚ ਅਫਸਰ ਸ਼ਾਮਿਲ ਸਨ।
ਕੁੱਝ ਅਖਬਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਜੋ ਤਕਨੀਕੀ ਅੜਚਨਾਂ ਫਸੀਆਂ ਹੋਈਆਂ ਹਨ ਉਹ ਇਸ ਬੈਠਕ ਵਿੱਚ ਵੀ ਹੱਲ ਨਹੀਂ ਹੋ ਸਕੀਆਂ। ਦਰਅਸਲ ਭਾਰਤ ਐਲ.ਓ.ਸੀ (ਲਾਈਨ ਆਫ ਕੰਟਰੋਲ) ਤੋਂ ਜ਼ੀਰੋ ਲਾਈਨ ਤੱਕ ਪਾਕਿਸਤਾਨ ਨੂੰ ਇੱਕ ਪੁਲ ਬਣਾਉਣ ਲਈ ਕਹਿ ਰਿਹਾ ਹੈ ਜਿਸ 'ਤੇ ਪਾਕਿਸਤਾਨ ਸਹਿਮਤ ਨਹੀਂ ਹੈ। ਹੁਣ ਤੱਕ ਦੇ ਵੇਰਵਿਆਂ ਮੁਤਾਬਿਕ ਇਸ ਪੁੱਲ ਸਬੰਧੀ ਅੱਜ ਵੀ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)