ਉਤਰ ਪ੍ਰਦੇਸ਼ ਵਿੱਚ ਪੁਲਿਸ ਨੇ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਮੂੰਹ ਵਿੱਚ ਪਿਸ਼ਾਬ ਕੀਤਾ
ਸ਼ਾਮਲੀ: ਭਾਰਤ ਵਿੱਚ ਪੁਲਿਸ ਅਤੇ ਫੌਜ ਦੇ ਮੁਲਾਜ਼ਮਾਂ ਵੱਲੋਂ ਕੀਤੇ ਜਾਂਦੇ ਅਣਮਨੁੱਖੀ ਵਤੀਰੇ ਦੀਆਂ ਖਬਰਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਉਤਰ ਪ੍ਰਦੇਸ਼ ਵਿੱਚ ਰੇਲਵੇ ਪੁਲਿਸ ਨਾਲ ਸਬੰਧਿਤ ਸਾਹਮਣੇ ਆਇਆ ਹੈ ਜਿੱਥੇ ਰੇਲਵੇ ਪੁਲਿਸ ਦੇ ਮੁਲਾਜ਼ਮ ਨੇ ਇੱਕ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸਦੇ ਮੂੰਹ ਵਿੱਚ ਪਿਸ਼ਾਬ ਕਰ ਦਿੱਤਾ।
ਇਹ ਪੱਤਰਕਾਰ ਨਿਊਜ਼ 24 ਚੈਨਲ ਨਾਲ ਸਬੰਧਿਤ ਸੀ ਜੋ ਧੀਮਾਨਪੁਰਾ ਵਿਖੇ ਪਟੜੀ ਤੋਂ ਰੇਲ ਲੱਥਣ ਦੀ ਘਟਨਾ ਨੂੰ ਕਵਰ ਕਰ ਰਿਹਾ ਸੀ।
UP के रामराज्य में एक और पत्रकार की सरेआम पिटाई. रेल के डिब्बे स्लिप होने की कवरेज करने पहुँचे TV journalist को #Shamli जीआरपी थानेदार के इशारे पर उसके गुर्गो ने बुरी तरह पीटा और फिर थाने की हवालात में बंद कर दिया@SanjayAzadSln
— Rofl Nana (@RoflNana_) June 11, 2019
pic.twitter.com/FdNbbs8M1m
ਪੱਤਰਕਾਰ ਅਮਿਤ ਸ਼ਰਮਾ ਨੇ ਦੱਸਿਆ ਕਿ ਉਸਨੂੰ ਬੰਦ ਕਰਕੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸਦੇ ਮੂੰਹ ਵਿੱਚ ਪਿਸ਼ਾਬ ਕੀਤਾ ਗਿਆ।
ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਬਾਅਦ ਸਬੰਧਿਤ ਐੱਸਐੱਚਓ ਰਕੇਸ਼ ਕੁਮਾਰ ਅਤੇ ਰੇਲਵੇ ਪੁਲਿਸ ਕਾਂਸਟੇਬਲ ਸੁਨੀਲ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)