ਜਲਾਵਤਨੀ ਸਿੰਘ ਭਾਈ ਸੋਹਣ ਸਿੰਘ ਕੰਗ ਜਰਮਨੀ ਦੇ ਹੋਏ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਜਲਾਵਤਨੀ ਸਿੰਘ ਭਾਈ ਸੋਹਣ ਸਿੰਘ ਕੰਗ ਜਰਮਨੀ ਦੇ ਹੋਏ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ , 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਕੰਗ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਡ ਖਾਲਸਾ ਦਲ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਦਲਵਿੰਦਰ ਸਿੰਘ ਘੁੰਮਣ ਪੈਰਿਸ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਰਮਨ ਤੋਂ ਭਾਈ ਰੇਸ਼ਮ ਸਿੰਘ,  ਭਾਈ ਸਤਨਾਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਇਕਬਾਲਪ੍ਰੀਤ ਸਿੰਘ, ਜੱਥੇਦਾਰ ਗਰਮੇਜ ਸਿੰਘ ਯੂ. ਕੇ, ਭਾਈ ਸਰਵਨ ਸਿੰਘ ਅਗਵਾਨ ਨਿਊਜੀਲੈਂਡ, ਜੱਥੇਦਾਰ ਸੁਬੇਗ ਸਿੰਘ ਡੈਨਮਾਰਕ, ਭਾਈ ਗਰਮੇਲ ਸਿੰਘ ਵਿੰਨੀਪੇਗ, ਭਾਈ ਹਰਪਾਲ ਸਿੰਘ ਬਲੇਰ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘਾ ਸੰਘਰਸ਼ ਕਮੇਟੀ ਦੇ ਕੋ-ਆਰਡੀਨੇਟਰ ਸੁਰਿੰਦਰਪਾਲ ਸਿੰਘ ਤਾਲਬਪੁਰਾ, ਮੁੱਖ ਬੁਲਾਰੇ ਭਾਈ ਹਰਪ੍ਰਤਾਪ ਸਿੰਘ ਜਲੰਧਰ, ਭਾਈ ਬਲਬੀਰ ਸਿੰਘ ਕਠਿਆਲੀ, ਭਾਈ ਹਰਪਾਲ ਸਿੰਘ ਮੁੱਖ ਸੇਵਾਦਾਰ ਜੱਥਾ ਛੇ ਜੂਨ ਭਿੰਡਰਾਂਵਾਲੇ ਨੇ ਕਿਹਾ ਕਿ ਭਾਈ ਸੋਹਣ ਸਿੰਘ ਕੰਗ ਨੇ ਲੰਬਾ ਸਮਾਂ ਜਲਾਵਤਨੀ ਕੱਟਦਿਆਂ ਸਿੱਖ ਸੰਘਰਸ  ਵਿੱਚ ਯੋਗਦਾਨ ਪਾਇਆ ਹੈ। ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।  ਅਕਾਲ ਪੁਰਖ ਵਿੱਛੜੀ ਰੂਹ ਨੂੰ ਅਪਣੇ ਚਰਨਾ ਚ ਨਿਵਾਸ ਬਖਸ਼ੇ ਪਿੱਛੋਂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।