ਆਸਕਰ ਐਵਾਰਡ ਲਈ ਪੰਜਾਬ ਦੀ ਬੀਬੀ ਗੁਨੀਤ ਮੋਗਾ ਦੀ ਫ਼ਿਲਮ ਦਿ ਐਲੀਫ਼ੈਂਟ ਵ੍ਹਿਸਪਰ੍ਰਜ਼ ਨਾਮਜ਼ਦ
* ਜੇਤੂ ਦਾ ਐਲਾਨ 12 ਮਾਰਚ ਨੂੰ ਹੋਵੇਗਾ
* ਸਿੱਖਿਆ ਐਂਟਰਟੇਨਮੈਂਟ ਅਧੀਨ ਕਈ ਫ਼ਿਲਮਾਂ ਚਰਚਾ ਦਾ ਵਿਸ਼ਾ ਬਣੀਆਂ ਤੇ ਕਈ ਕੌਮੀ ਐਵਾਰਡ ਜਿੱਤੇ
ਗੁਨੀਤ ਮੋਂਗਾ ਦੀ ਪ੍ਰੋਡਿਊਸ ਕੀਤੀ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ 95ਵੇਂ ਅੰਤਰਰਾਸ਼ਟਰੀ ਆਸਕਰ ਐਵਾਰਡ ਲਈ ਨਾਮਜ਼ਦ ਹੋਈ ਹੈ।ਕਿਹੜੀ ਫ਼ਿਲਮ ਜੇਤੂ ਹੋਵੇਗੀ ਇਸ ਦਾ ਐਲਾਨ 12 ਮਾਰਚ ਨੂੰ ਹੋਵੇਗਾ।ਇਸ ਫ਼ਿਲਮ ਨੇ ‘ਡਾਕੂਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਵਿੱਚ ਆਸਕਰ 2023 ਲਈ ਨਾਮਜ਼ਦਗੀ ਹਾਸਲ ਕੀਤੀ ਹੈ।ਗੁਨੀਤ ਨੇ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਫ਼ਿਲਮ ਨੂੰ ਸਾਂਝੇ ਤੌਰ ਉੱਤੇ ਸਿੱਖਿਆ ਐਂਟਰਟੇਨਮੈਂਟ ਬੈਨਰ ਹੇਠਾਂ ਅਚਿਨ ਜੈਨ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ।ਇਸ ਫਿਲਮ ਦੀ ਨਿਰਦੇਸ਼ਕ ਕਾਰਤਿਕੀ ਗੌਨਸਾਲਵਿਸ ਹਨ।‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਫ਼ਿਲਮ 8 ਦਸੰਬਰ 2022 ਨੂੰ ਨੈੱਟਫਲਿਕਸ ਉੱਤੇ ਰਿਲੀਜ਼ ਹੋਈ ਸੀ।ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਦੀ ਕਹਾਣੀ ਇੱਕ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਤਾਮਿਲਨਾਡੂ ਦੇ ਟਾਈਗਰ ਰਿਜ਼ਰਵ ਵਿੱਚ ਦੋ ਅਨਾਥ ਹਾਥੀ ਦੇ ਬੱਚਿਆਂ ਨੂੰ ਗੋਦ ਲੈਂਦਾ ਹੈ।
ਆਸਕਰ ਵਿੱਚ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਦੀ ਐਂਟਰੀ ਤੋਂ ਬਾਅਦ ਗੁਨੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਫ਼ਿਲਮ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਗੁਨੀਤ ਨੇ ਇੱਕ ਨੋਟ ਲਿਖਿਆ ਹੈ ਕਿ ‘‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼ ਭਗਤੀ ਅਤੇ ਪਿਆਰ ਲਈ ਕਵਿਤਾ ਹੈ। ਸੋਹਣੇ ਏਲੀ ਰਘੂ ਲਈ ਬਿਨਾਂ ਸ਼ਰਤ ਬਿਨਾਂ ਕਿਸੇ ਸਵਾਰਥ ਦੇ ਪਿਆਰ ਲਈ ਇੱਕ ਕਵਿਤਾ, ਜਿਸ ਨੇ ਸਾਡੇ ਇਨਸਾਨਾਂ ਵਾਂਗ ਸਾਰੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਪਰ ਦੋ ਹੀ ਲੋਕ ਉਸ ਨੂੰ ਸੁਣ ਸੁਕੇ.... ਬੋਮਨ ਅਤੇ ਬੈਲੀ।‘’
‘’ਮੈਂ ਕਾਰਤਿਕੀ (ਨਿਰਦੇਸ਼ਕ) ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪਵਿੱਤਰ ਰਿਸ਼ਤੇ ਦੀ ਭਾਲ ਕੀਤੀ ਤੇ ਸਾਡੇ ਉੱਤੇ ਐਨੀਂ
ਵਾਸਤਵਿਕ ਕਥਾ ਹਾਣੀ ਦੇ ਨਾਲ ਭਰੋਸਾ ਕੀਤਾ।ਇਹ ਨਾਮਜ਼ਦਗੀ ਮੇਰੇ ਕਹਾਣੀਆਂ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਨਾਲ ਹੀ ਉਨ੍ਹਾਂ ਲੋਕਾਂ ਲਈ ਵੀ ਜੋ ਪੂਰੀ ਤਨਦੇਹੀ ਨਾਲ ਖ਼ੁਦ ਨੂੰ ਇੱਕ ਵੱਡੇ ਦ੍ਰਿਸ਼ਟੀਕੋਣ ਪ੍ਰਤੀ ਸਮਰਪਿਤ ਕਰਦੇ ਹਨ।ਇਹ ਮਾਸੂਮੀਅਤ ਅਤੇ ਇਮਾਨਦਾਰੀ ਹੈ ਜਿਸ ਨੇ ਇਨ੍ਹਾਂ ਸਰਹੱਦਾਂ ਨੂੰ ਪਾਰ ਕੀਤਾ ਅਤੇ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਨੂੰ ਊਟੀ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਯਾਤਰਾ ਕਰਵਾਈ ਜੋ ਸਿਨੇਮਾ ਦੇ ਸਭ ਤੋਂ ਵੱਡੇ ਮੰਚ ਤੱਕ ਪਹੁੰਚੀ। ’’
ਆਸਕਰ 2023 ਲਈ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਦੇ ‘ਡਾਕੂਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਵਿੱਚ ਨਾਮਜ਼ਦਗੀ ਤੋਂ ਬਾਅਦ ਗੁਨੀਤ ਅਤੇ ਉਨ੍ਹਾਂ ਦੀ ਟੀਮ ਨੂੰ ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।ਇਨ੍ਹਾਂ ਵਿੱਚ ਸੰਗੀਤਕਾਰ ਏ ਆਰ ਰਹਿਮਾਨ, ਨਿਰਦੇਸ਼ਕ ਰਾਜਾਮੌਲੀ ਅਤੇ ਪ੍ਰੋਡਿਊਸਰ ਕਰਨ ਜੌਹਰ ਸ਼ਾਮਲ ਹਨ।
ਆਸਕਰ 2023 ਦੀ ‘ਡਾਕਿਊਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਵਿੱਚ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਦਾ ਮੁਕਾਬਲਾ ਚਾਰ ਹੋਰ ਫ਼ਿਲਮਾਂ ਨਾਲ ਹੋਵੇਗਾ।‘ਭਾਰਤ ਵੱਲੋਂ ‘ਦਿ ਐਲੀਫ਼ੈਂਟ ਵ੍ਹਿਸਪਰ੍ਰਜ਼’ ਤੋਂ ਇਲਾਵਾ ਹੋਰ ਮੁਲਕਾਂ ਤੋਂ ਨਾਮਜ਼ਦ ਲਘੂ ਫ਼ਿਲਮਾਂ ਵਿੱਚ ‘ਹਾਲ ਆਊਟ’, ‘ਹਾਓ ਡੂ ਯੂ ਮਈਅਰ ਅ ਈਅਰ’, ‘ਦਿ ਮਾਰਥਾ ਮਿਸ਼ੇਲ ਇਫੈਕਟ’ ਅਤੇ ‘ਸਟ੍ਰੇਂਜਰ ਐਟ ਦਿ ਗੇਟ’ ਸ਼ਾਮਲ ਹਨ।
ਗੁਨੀਤ ਦਾ ਤਾਲੁਕ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਨਾਲ ਹੈ।ਉਨ੍ਹਾਂ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਰਸਿਟੀ ਤੋਂ 2001 ਤੋਂ 2004 ਦਰਮਿਆਨ ਪੱਤਰਕਾਰੀ ਵਿੱਚ ਗ੍ਰੈਜੁਏਸ਼ਨ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਫ਼ਿਲਮ ਅਤੇ ਮਨੋਰੰਜਨ ਖੇਤਰ ਨਾਲ ਜੁੜੀਆਂ ਕਈ ਕੰਪਨੀਆਂ ਵਿੱਚ ਕੰਮ ਕੀਤਾ ਹੈ।ਇਨ੍ਹਾਂ ਕੰਪਨੀਆਂ ਵਿੱਚ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਮੋਸ਼ਨ ਪਿਕਚਰਜ਼, ਨਿਰਦੇਸ਼ਕ ਅਨੁਰਾਗ ਕਸ਼ਿਅਪ ਦੀ ਕੰਪਨੀ ਅਨੁਰਾਗ ਕਸ਼ਿਅਪ ਫ਼ਿਲਮਜ਼ ਪ੍ਰੋਡਕਸ਼ਨ ਵੀ ਸ਼ਾਮਲ ਹਨ।ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਹ ਅਪ੍ਰੈਲ 2008 ਤੋਂ ਸਿੱਖਿਆ ਐਂਟਰਟੇਨਮੈਂਟ ਦੀ ਸੀਈਓ ਅਤੇ ਸੰਸਥਾਪਕ ਹਨ।
ਗੁਨੀਤ ਮੋਂਗਾ ਦਾ ਆਪਣਾ ਪ੍ਰੋਡਕਸ਼ਨ ਹਾਊਸ ਸਿੱਖਿਆ ਐਂਟਰਟੇਨਮੈਂਟ ਹੈ। ਅਚਿਨ ਜੈਨ ਇਸ ਦੇ ਸਹਿ ਸੰਸਥਾਪਕ ਹਨ।ਦਸੰਬਰ 2022 ਵਿੱਚ ਗੁਨੀਤ ਮੋਂਗਾ ਨੇ ਸੰਨੀ ਕਪੂਰ ਨਾਲ ਵਿਆਹ ਕਰਵਾਇਆ।ਸੰਨੀ ਕਪੂਰ ਇੱਕ ਕਾਰੋਬਾਰੀ ਹਨ ਅਤੇ ਦੋਵਾਂ ਦਾ ਆਨੰਦ ਕਾਰਜ ਮੁੰਬਈ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ।ਗੁਨੀਤ ਮੋਂਗਾ ਅਤੇ ਅਚਿਨ ਜੈਨ ਦੇ ਸਾਂਝੇ ਪ੍ਰੋਡਕਸ਼ਨ ਹਾਊਸ ਸਿੱਖਿਆ ਐਂਟਰਟੇਨਮੈਂਟ ਅਧੀਨ ਕਈ ਫ਼ਿਲਮਾਂ ਚਰਚਾ ਦਾ ਵਿਸ਼ਾ ਰਹੀਆਂ ਹਨ।ਵੱਖਰੇ ਵਿਸ਼ੇ ਅਤੇ ਕਿਸਮ ਦੀਆਂ ਫ਼ਿਲਮਾਂ ਨੂੰ ਬਤੌਰ ਨਿਰਮਾਤਾ ਬਣਾਉਣ ਲਈ ਜਾਣੇ ਜਾਂਦੇ ਸਿੱਖਿਆ ਐਂਟਰਟੇਨਮੈਂਟ ਦੀ ਝੋਲੀ ਕਈ ਕੌਮੀ ਐਵਾਰਡ ਆ ਚੁੱਕੇ ਹਨ।
ਗੁਨੀਤ ਤੇ ਅਚਿਨ ਦੀ ਟੀਮ ਨੇ ਸਿੱਖਿਆ ਐਂਟਰਟੇਨਮੈਂਟ ਬੈਨਰ ਹੇਠਾਂ ਕਈ ਫ਼ਿਲਮਾਂ ਪਗਲੇਟ ਦਿ ਲੰਚ ਬਾਕਸ , ਮਸਾਨ, ਪੀਰੀਅਡ..ਐਂਡ ਆਫ਼ ਸੈਂਟੇਂਸ,ਹਰਾਮਖੋਰ ,ਮੌਨਸੂਨ ਸ਼ੂਟ ਆਊਟ,ਵਟ ਵਿਲ ਪੀਪਲ ਸੇਅ,ਗੈਂਗਸ ਆਫ਼ ਵਾਸੇਪੁਰਆਦਿ ਬਣਾਈਆਂ ਹਨ।ਇਨ੍ਹਾਂ ਫ਼ਿਲਮਾਂ ਵਿੱਚ ਕਈ ਵੱਡੇ ਨਾਮ ਨਜ਼ਰ ਆ ਚੁੱਕੇ ਹਨ, ਜਿਨ੍ਹਾਂ ਵਿੱਚ ਇਰਫ਼ਾਨ ਖ਼ਾਨ, ਦਿਵਿਆ ਦੱਤਾ, ਵਿੱਕੀ ਕੌਸ਼ਲ, ਸਾਨੀਆ ਮਲਹੋਤਰਾ ਆਦਿ ਸ਼ਾਮਲ ਹਨ।
Comments (0)