ਹਜ਼ਾਰਾਂ ਲੋਕਾਂ ਨੇ ਪ੍ਰੀਤੀ ਪਟੇਲ ਨੂੰ ਅਸਤੀਫਾ ਦੇਣ ਜਾਂ ਬਰਖਾਸਤ ਕਰਨ ਦੀ ਮੰਗ ਕੀਤੀ

ਹਜ਼ਾਰਾਂ ਲੋਕਾਂ ਨੇ ਪ੍ਰੀਤੀ ਪਟੇਲ ਨੂੰ ਅਸਤੀਫਾ ਦੇਣ ਜਾਂ ਬਰਖਾਸਤ ਕਰਨ ਦੀ ਮੰਗ ਕੀਤੀ

ਅੰਮ੍ਰਿਤਸਰ ਟਾਈਮਜ਼

ਲੰਡਨ:  ਪ੍ਰੀਤੀ ਪਟੇਲ ਦੇ ਅਸਫਲ ਗ੍ਰਹਿ ਦਫਤਰ ਅਤੇ ਪ੍ਰਵਾਸੀਆਂ ਪ੍ਰਤੀ ਇਸਦੇ ਦੁਸ਼ਮਣੀ ਵਾਲੇ ਮਾਹੌਲ ਨੂੰ ਲੈ ਕੇ  ਸਿੱਖ ਭਾਈਚਾਰੇ ਵਿਚ  ਉਸ ਨੂੰ ਨਫ਼ਰਤ ਭਰੀ ਸ਼ਕਲ ਦੇਖਿਆ ਜਾ ਰਿਹਾ ਹੈ। ਜਿਸ ਕਾਰਨ  ਹੁਣ ਪ੍ਰੀਤੀ ਪਟੇਲ ਨੂੰ ਗ੍ਰਹਿ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਜਾਂ ਬਰਖਾਸਤ ਕਰਨ ਦੀਆਂ ਮੰਗਾਂ ਆ ਰਹੀਆਂ ਹਨ।ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਪਹਿਲਾਂ ਸ਼ੁਰੂ ਹੋਈ ਇੱਕ ਪਟੀਸ਼ਨ ਤੇਜ਼ੀ ਨਾਲ 11,000 ਦਸਤਖਤਾਂ ਦੇ ਨੇੜੇ ਪਹੁੰਚ ਰਹੀ ਹੈ
ਪਟੇਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸੱਜੇਪੱਖੀ ਸਰਕਾਰ ਨਾਲ ਵਿਸ਼ੇਸ਼ ਸੰਬੰਧਾਂ ਅਤੇ ਹਵਾਲਗੀ ਬੇਨਤੀ ਨੂੰ ਮਨਜ਼ੂਰ ਕਰਨ ਵਿੱਚ  ਵਿਸ਼ੇਸ਼ ਭੂਮਿਕਾ  ਨਿਭਾਈ ਸੀ। ਸਿੱਖ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ।