ਸੈਨ ਹੋਜ਼ੇ ਮੇਅਰ ਲਈ ਸਿੰਡੀ ਸ਼ਾਵੇਜ ਵੀ ਨਿੱਤਰੀ 

ਸੈਨ ਹੋਜ਼ੇ ਮੇਅਰ ਲਈ ਸਿੰਡੀ ਸ਼ਾਵੇਜ ਵੀ ਨਿੱਤਰੀ 
ਸਿੰਡੀ ਸ਼ਾਵੇਜ

ਅੰਮ੍ਰਿਤਸਰ ਟਾਈਮਜ਼

ਸੈਨ ਹੋਜ਼ੇ: ਵੀਰਵਾਰ ਨੂੰ ਪ੍ਰਭਾਵਸ਼ਾਲੀ ਇਕੱਠ ਕਰਕੇ ਸੈਨ ਹੋਜ਼ੇ ਮੇਅਰ ਲਈ ਸਿੰਡੀ ਸ਼ਾਵੇਜ ਨੇ ਆਪਣਾ ਨਾਮ ਪੇਸ਼ ਕਰ ਦਿੱਤਾ ਹੈ। ਸਿੰਡੀ ਬਹੁਤ ਤਜਰਬੇਕਾਰ ਤੇ ਹੰਢੀ ਰਾਜਨੀਤਿਕ ਸ਼ਖਸ਼ੀਅਤ ਹੈ ਜੋ ਇਸ ਵੇਲੇ ਸੈਂਟਾ ਕਲਾਰਾ ਕਾਊਂਟੀ ਸੁਪਰਵਾਈਜ਼ਰ ਚੇਅਰ ਹੈ।

ਸੈਨਹੋਜ਼ੇ, ਅਮਰੀਕਾ ਦਾ 10ਵਾਂ ਵੱਡਾ ਸ਼ਹਿਰ ਹੈ ਅਤੇ ਸਿਲੀਕਨ ਵੈਲੀ ਇਸਦੇ ਵਿੱਚ ਹੀ ਆਉਂਦੀ ਹੈ ਇਸਲਈ ਅਰਥਚਾਰੇ ਲਈ ਬਹੁਤ ਮਹੱਤਤਾ ਰੱਖਦਾ ਹੈ। ਸਿੰਡੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਬਰਾਬਰਤਾ ਦੀ ਮੁੱਦਈ ਹੈ ਅਤੇ ਉਸਦਾ ਨਾਹਰਾ ਜਿਸ ਵਿੱਚ ਔਰਤ-ਮਰਦ, ਧਰਮ, ਜਾਤ ਸੱਭ ਦਾ ਅਮਰੀਕਾ ਵਿੱਚ ਬਰਾਬਰ ਦਾ ਹੱਕ ਹੈ। ਉਸਨੇ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਿੱਖ ਕਮਿਊਨਿਟੀ ਵੱਲੋਂ ਕੁਲਵੰਤ ਸਿੰਘ ਗਿੱਲ ਦਾ ਵੀ ਵਿਸ਼ੇਸ਼ ਸ਼ੁਕਰਾਨਾ ਕੀਤਾ।