ਪੰਜਾਬ ਦੇ ਜਿਲ੍ਹਾ ਕਪੂਰਥਲਾ ਪਿੰਡ ਸੈਦੋਵਾਲ ਦੀ ਪੰਜਾਬਣ ਬੀਬੀ ਦੀ ਹੱਤਿਆ

ਪੰਜਾਬ ਦੇ ਜਿਲ੍ਹਾ ਕਪੂਰਥਲਾ ਪਿੰਡ ਸੈਦੋਵਾਲ ਦੀ ਪੰਜਾਬਣ ਬੀਬੀ ਦੀ ਹੱਤਿਆ

ਬ੍ਰਿਟਿਸ ਕੋਲੰਬੀਆ ਕੈਨੇਡਾ ਦੇ ਸ਼ਹਿਰ ੳਕਾਨਾਗਨ ਚ’ ਇਕ ਸੁਰੱਖਿਆ ਗਾਰਡ ਦੇ ਵਜੋਂ ਨੋਕਰੀ ਕਰਦੀ ਸੀ

ਅੰਮ੍ਰਿਤਸਰ ਟਾਈਮਜ਼

ਨਿਊਯਾਰਕਃ ਟਰਾਂਟੋ  (ਰਾਜ ਗੋਗਨਾ) : ਬੀਤੇਂ ਦਿਨੀ ਬ੍ਰਿਟਿਸ ਕੋਲੰਬੀਆ ਕੈਨੇਡਾ ਦੇ ਸ਼ਹਿਰ ਓਕਾਨਾਗਨ ਦੀ ਯੂ.ਬੀ.ਸੀ ਵਿਖੇ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਇਕ ਪੰਜਾਬਣ ਲੜਕੀ ਹਰਮਨਦੀਪ ਕੌਰ (24) ਸਾਲ ਦੀ ਉੱਥੇ ਕੰਮ ਕਰਦੇ ਗੋਰੇ ਮੂਲ ਦੇ ਵਿਅਕਤੀ ਨੇ ਸਿਰ ਚ• ਲੋਹੇ ਦੇ ਰਾਡ ਨਾਲ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਤੇ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਸਥਾਨਕ ਹਸਪਤਾਲ ਵਿਖੇਂ ਦਾਖਿਲ ਕਰਵਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਹਸਪਤਾਲ ਚ’ ਜੇਰੇ ਇਲਾਜ ਮੋਤ ਹੋ ਗਈ । 

ਹਰਮਨਦੀਪ ਕੌਰ (24) ਸਾਲ ਦੀ 26 ਫਰਵਰੀ ਨੂੰ ਕੈਂਪਸ ਵਿੱਚ ਯੂਨੀਵਰਸਿਟੀ ਸੈਂਟਰ ਦੀ ਇਮਾਰਤ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ ਸੀ। ਦੌਸੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਹਸਪਤਾਲ ਵਿੱਚ ਹੀ ਹੈ। ਉਸ 'ਤੇ ਉੁੱਤੇ ਕਤਲ ਦੇ ਦੋਸ਼ ਲੱਗ ਸਕਦੇ ਹਨ।ਮ੍ਰਿਤਕ ਹਰਮਨਦੀਪ ਕੋਰ ਤਿੰਨ ਕੁ ਸਾਲ ਪਹਿਲੇ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਈ ਸੀ ਪੜਾਈ ਕਰਨ ਤੋ ਬਾਅਦ ਉਸ ਨੂੰ ਇਕ ਕੰਪਨੀ ਚ’ ਸਕਿਊਰਟੀ ਗਾਰਡ ਦੀ ਨੋਕਰੀ ਮਿਲ ਗਈ ਸੀ, ਨੋਕਰੀ ਦੋਰਾਨ ਉੱਥੇ ਕੰਮ ਕਰਦੇ ਗੋਰੇ ਨੇ ਉਸ ਦੇ ਸਿਰ ਚ’ ਲੋਹੇ ਦੇ ਰਾਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਦੁੱਖਦਾਈ ਮੋਤ ਦੀ ਖ਼ਬਰ ਸੁਣ ਕਿ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੌਗ ਪਾਇਆ ਜਾ ਰਿਹਾ ਹੈ।