ਅੰਦੋਲਨਕਾਰੀ ਕਿਸਾਨਾਂ ਨੂੰ ਪਹਿਲੀ ਜਿੱਤ ਤੇ ਵਧਾਈ, ਸਰਕਾਰ ਬਾਕੀ ਮੰਗਾ ਵਲ ਵੀ ਦੇਵੇ ਧਿਆਨ: ਪ੍ਰੀਤ ਕੌਰ ਗਿੱਲ
ਹਿੰਦੁਸਤਾਨ ਦਾ ਕਿਸਾਨ ਅੰਦੋਲਨ ਸਭ ਤੋਂ ਵੱਡਾ ਸਮਾਜਿਕ ਅੰਦੋਲਨ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਇਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਦੀ ਪਹਿਲੀ ਜਿੱਤ ਜਿਸ ਵਿਚ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਦੇ ਸੰਸਦ ਵਿਚ ਰੱਦ ਹੋਣ ‘ਤੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ।ਯੂ. ਕੇ. ਦੀ ਸਿੱਖ ਐੱਮ. ਪੀ. ਪ੍ਰੀਤ ਕੌਰ ਗਿੱਲ ਨੇ ਤਿੰਨਾਂ ਖੇਤੀ ਕਾਨੂੰਨਾਂ ਦੇ ਰੱਦ ਹੋਣ ‘ਤੇ ਗੱਲਬਾਤ ਕਰਦਿਆਂ ਕਿਹਾ ਕਿ 'ਹਿੰਦੁਸਤਾਨ ਦਾ ਕਿਸਾਨ ਅੰਦੋਲਨ ਸਭ ਤੋਂ ਵੱਡਾ ਸਮਾਜਿਕ ਅੰਦੋਲਨ ਹੈ ਜੋ ਅਸੀਂ ਦੇਖਿਆ ਹੈ। ਕੋਰੋਨਾ ਮਹਾਮਾਰੀ ਦੌਰਾਨ ਅਤੇ ਓਥੇ ਆਂ ਰਹੀਆਂ ਹੋਰ ਔਕੜਾ ਦੌਰਾਨ ਵੀ ਕਿਸਾਨ ਪਿੱਛੇ ਨਹੀਂ ਹਟੇ, ਬੁਲੰਦ ਹੋਂਸਲਿਆਂ ਨਾਲ ਹਾਲੇ ਤਕ ਓਥੇ ਬੈਠੇ ਹਨ, ਅਸੀਂ ਉਨ੍ਹਾਂ ਦੇ ਹੌਸਲੇ ਨੂੰ ਸਲਾਮ ਕਰਦੇ ਹਾਂ।' ਉਨ੍ਹਾਂ ਅੱਗੇ ਕਿਹਾ ਕਿ 29 ਨਵੰਬਰ ਨੂੰ ਹਿੰਦੁਸਤਾਨੀ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾਂ ਦਿਨ ਸੀ। ਇਸ ਦੌਰਾਨ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਸਰਕਾਰ ਦਾ ਬਹੁਤ ਧੰਨਵਾਦ ਅਤੇ ਹੁਣ ਸਰਕਾਰ ਕਿਸਾਨਾਂ ਦੀਆਂ ਬਾਕੀ ਰਹਿ ਗਈ ਮੰਗਾ ਵਲ ਵੀ ਧਿਆਨ ਦੇਕੇ ਜਲਦ ਤੋਂ ਜਲਦ ਮਸਲੇ ਨੂੰ ਖ਼ਤਮ ਕਰੇ ਜਿਸ ਨਾਲ ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣੀ ਜਮਹੂਰੀ ਮੰਗਾ ਲਈ ਘਰ ਬਾਰ ਛੱਡ ਕੇ ਬੈਠੇ ਕਿਸਾਨ ਆਪਣੇ ਘਰਾਂ ਨੂੰ ਪਰਤਣ । ਜਿਕਰਯੋਗ ਹੈ ਕਿ ਬੀਤੀ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਕਹਿੰਦੀਆਂ ਕਿ ਅਸੀ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਣ ਵਿਚ ਨਾਕਾਮ ਰਹੇ ਹਾਂ, ਤਿੰਨੋ ਕਾਨੂੰਨ ਵਾਪਿਸ ਲਏ ਜਾ ਰਹੇ ਹਨ ।
Comments (0)