5 ਪੰਜਾਬੀਆਂ ਨੂੰ ਕੈਨੇਡਾ 'ਚ ਦਸਤਾਰ ਨਾਲ ਜਾਨ ਬਚਾਉਣ ਵਾਲੇੇ  ਬਹਾਦਰੀ ਸਨਮਾਨ

5 ਪੰਜਾਬੀਆਂ ਨੂੰ ਕੈਨੇਡਾ 'ਚ ਦਸਤਾਰ ਨਾਲ ਜਾਨ ਬਚਾਉਣ ਵਾਲੇੇ  ਬਹਾਦਰੀ ਸਨਮਾਨ

ਅੰਮ੍ਰਿਤਸਰ ਟਾਈਮਜ਼

ਐਬਟਸਫੋਰਡ- ਰਾਇਲ ਕੈਨੇਡੀਅਨ ਮਾਉਟਿਡ ਪੁਲਿਸ ਨੇ ਸਰੀ ਨਿਵਾਸੀ 5 ਪੰਜਾਬੀ ਨੌਜਵਾਨਾਂ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਦਾ ਕਮਿਊਨਿਟੀ ਲੀਡਰਜ਼ ਐਵਾਰਡ ਨਾਲ ਸਨਮਾਨ ਕੀਤਾ ਹੈ । ਇਹ ਸਨਮਾਨ ਉਨ੍ਹਾਂ ਨੂੰ 20 ਸਾਲ ਦੇ 2 ਨੌਜਵਾਨਾਂ ਦੀ ਜਾਨ ਬਚਾਉਣ ਬਦਲੇ ਦਿੱਤਾ ਹੈ | ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਦੇ ਵਿਸ਼ੇਸ਼ ਸਰਟੀਫ਼ਿਕੇਟ ਤੇ ਯੂਨੀਕ ਟੋਕਨ ਨਾਲ ਸਨਮਾਨਿਤ ਕੀਤਾ ਗਿਆ ਹੈ । ਘਟਨਾ ਬੀਤੀ 11 ਅਕਤੂਬਰ ਦੀ ਹੈ, ਜਦੋਂ ਮੈਪਲ ਰਿੱਜ ਦੇ ਗੋਲਡਨ ਈਅਰਜ਼ ਪ੍ਰੋਵਿੰਸ਼ਲ ਪਾਰਕ ਨੇੜੇ 2 ਨੌਜਵਾਨ ਡੂੰਘੀ ਥਾਂ 'ਤੇ ਫਸ ਗਏ ਜਿੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਉਨ੍ਹਾਂ ਦਾ ਪਾਣੀ ਵਿਚ ਰੁੜ੍ਹ ਜਾਣ ਦਾ ਪੂਰਾ ਖ਼ਤਰਾ ਸੀ ।ਇਸ ਦੌਰਾਨ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਉੱਥੇ ਪਾਰਕ 'ਚ ਘੁੰਮ ਰਹੇ ਸਨ ਤਾਂ 2 ਕੁੜੀਆਂ ਨੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ | ਡੰੂਘਾ ਪਹਾੜੀ ਇਲਾਕਾ ਹੋਣ ਕਾਰਨ ਉੱਥੇ ਫ਼ੋਨ ਵੀ ਚੱਲ ਨਹੀਂ ਸੀ ਰਿਹਾ, ਤਾਂ 5 ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਤੇ ਜੈਕਟਾਂ ਜੋੜ ਕੇ ਤਕਰੀਬਨ 33 ਫੁੱਟ ਲੰਮਾ ਰੱਸਾ ਬਣਾ ਲਿਆ ਤੇ ਕਾਫ਼ੀ ਜੱਦੋ-ਜਹਿਦ ਮਗਰੋਂ ਦੋਵਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ।ਪੰਜਾਬੀ ਨੌਜਵਾਨਾਂ ਵਲੋਂ ਦਿਖਾਈ ਇਸ ਬਹਾਦਰੀ ਦੀ ਕੈਨੇਡਾ ਭਰ ਵਿਚ ਖੂਬ ਪ੍ਰਸੰਸਾ ਹੋ ਰਹੀ ਹੈ ।