ਕੌਮੀ ਅਰਦਾਸ ਵਿੱਚ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ - ਪੰਚ ਪ੍ਰਧਾਨੀ ਯੂਕੇ
ਅੰਮ੍ਰਿਤਸਰ ਟਾਈਮਜ਼
ਲੰਡਨ : ਲੰਘੇ ਸਨਿੱਚਰਵਾਰ ਮਿਤੀ 2 ਅਕਤੂਬਰ 2021 ਨੂੰ ਪੰਚ ਪ੍ਰਧਾਨੀ ਯੂਕੇ ਦੇ ਸਦੇ ਤੇ ਖਾਲਸਾ ਪੰਥ ਦੀਆਂ ਜੁੰਮੇਵਾਰ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਸ੍ਰੀ ਗੂਰੂ ਸਿੰਘ ਸਭਾ ਸਾਊਥਾਲ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਕਰਕੇ ਪੰਥ ਨੂੰ ਬੇਨਤੀ ਕੀਤੀ ਗਈ ਕਿ ਸਿੱਖ ਕੌਮੀ ਅਰਦਾਸ ਵਿਚ ਵੀਹਵੀਂ ਸਦੀ ਦੇ ਸ਼ਹੀਦਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਭਾਈ ਭਿੰਡਰ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਜੱਥੇਬੰਦੀ ਵੱਲੋਂ ਕੀਤੇ ਫ਼ੈਸਲੇ ਨੂੰ ਪੜ੍ਹਕੇ ਸੁਣਾਇਆ। ਪੰਚ ਪ੍ਰਧਾਨੀ ਯੂਕੇ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਹੇਠਾਂ ਲਿਖੀ ਸ਼ਬਦਾਵਲੀ (ਜਾਂ ਪੰਥ ਨੂੰ ਜੋ ਵੀ ਸ਼ਬਦਾਵਲੀ ਪ੍ਰਵਾਨ ਹੋਵੇ) ਅਰਦਾਸ ਵਿੱਚ ਸ਼ਾਮਿਲ ਕਰਨੀ ਚਾਹੀਦੀ ਹੈ।
ਸ਼ਬਦਾਵਲੀ : ‘ਭਾਰਤ ਸਰਕਾਰ ਦੇ ਹੁਕਮਾਂ ਨਾਲ ਢਾਏ ਗਏ ਅਕਾਲ ਤਖਤ ਸਾਹਿਬ ਅਤੇ ਓਥੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨਾਂ ਸਿੰਘ ਸਿੰਘਣੀਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਗਲਾਂ ਵਿੱਚ ਟਾਇਰ ਪਾਕੇ ਜਿਉਂਦੇ ਸਾੜਿਆ ਗਿਆ ਅਤੇ ਅੱਗ ਦੀਆਂ ਭੱਠੀਆਂ ਵਿੱਚ ਜਿਉਂਦੇ ਜਲਾਇਆ ਗਿਆ ਤਿਨ੍ਹਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ’।
Comments (0)