"ਹਮਲੇ ਦੇ ਸ਼ਿਕਾਰ ਹੋਏ ਮਾਸੂਮ ਬੱਚਿਆਂ ਦੇ ਦਿਹਾੜੇ ਮੌਕੇ": ਜਦੋਂ ਭਾਰਤੀ ਫੌਜੀਆਂ ਨੇ ਮਾਵਾਂ ਦੀ ਗੋਦੀ ਵਿੱਚ ਬਾਲ ਮਾਰੇ
ਅੰਮ੍ਰਿਤਸਰ: ਅੱਜ 4 ਜੂਨ ਹੈ, ਜਿਸ ਨੂੰ "ਹਮਲੇ ਦੇ ਸ਼ਿਕਾਰ ਹੋਏ ਮਾਸੂਮ ਬੱਚਿਆਂ ਦੇ ਅੰਤਰਰਾਸ਼ਟਰੀ ਦਿਹਾੜੇ" ਵਜੋਂ ਮਨਾਇਆ ਜਾਂਦਾ ਹੈ। 19 ਅਗਸਤ 1982 ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਸੀ। ਇਸ ਮਤੇ ਮੁਤਾਬਿਕ ਜੰਗੀ ਹਾਲਤਾਂ ਵਿੱਚ ਬੱਚੇ ਸਭ ਤੋਂ ਸੌਖਾ ਸ਼ਿਕਾਰ ਬਣਦੇ ਹਨ ਤੇ ਉਹਨਾਂ ਨੂੰ ਜੰਗ ਦੇ ਸਭ ਤੋਂ ਵੱਧ ਦੁਖ ਝੱਲਣੇ ਪੈਂਦੇ ਹਨ।
ਇਸ ਮਤੇ ਨੂੰ ਪਾਸ ਕਰਨ ਤੋਂ ਲਗਭਗ 2 ਸਾਲ ਬਾਅਦ ਹੀ ਭਾਰਤ ਵੱਲੋਂ ਪੰਜਾਬ 'ਤੇ ਕੀਤੇ ਹਮਲੇ ਦੌਰਾਨ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਕਰਦਿਆਂ ਭਾਰਤੀ ਫੌਜ ਨੇ ਸੰਗਤ ਵਿੱਚ ਗਏ ਨਿੱਕੇ ਬੱਚਿਆਂ ਨੂੰ ਜਿਹਨਾਂ ਵਿੱਚ ਕਈ ਮਾਵਾਂ ਦਾ ਦੁੱਧ ਚੁੰਘਦੀ ਉਮਰ ਵਾਲੇ ਸਨ, ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ। ਇਸ ਦੌਰਾਨ ਉੱਥੇ ਮੋਜੂਦ ਬੱਚਿਆਂ 'ਤੇ ਪਏ ਮਾਨਸਿਕ ਪ੍ਰਭਾਵਾਂ ਨੂੰ ਅੱਜ ਤੱਕ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ 'ਤੇ ਕਿਸੇ ਸੰਸਥਾ ਨੇ ਚੁੱਕਿਆ।
ਅੱਜ ਦਾ ਦਿਨ ਅਸੀਂ ਉਹਨਾਂ ਬੱਚਿਆਂ ਨੂੰ ਸਮਰਪਿਤ ਕਰਦੇ ਹਾਂ ਜੋ ਘੱਲੂਘਾਰਾ ਜੂਨ 1984 ਵਿੱਚ ਪੰਜਾਬ 'ਤੇ ਹੋਏ ਹਮਲੇ ਦੌਰਾਨ ਫੌਜੀ ਜਬਰ ਦਾ ਸ਼ਿਕਾਰ ਹੋਏ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)