ਭਾਰਤ-ਪਾਕਿ ਦਰਮਿਆਨ ਇਸ ਮਹੀਨੇ ਫੇਰ ਜੰਗ ਹੋਣ ਦੀਆਂ ਕਨਸੋਆਂ

ਭਾਰਤ-ਪਾਕਿ ਦਰਮਿਆਨ ਇਸ ਮਹੀਨੇ ਫੇਰ ਜੰਗ ਹੋਣ ਦੀਆਂ ਕਨਸੋਆਂ

ਕਰਾਚੀ: ਪਾਕਿਸਤਾਨ ਨੂੰ ਬੇਹੱਦ 'ਭਰੋਸੇਯੋਗ ਖੁਫ਼ੀਆ ਜਾਣਕਾਰੀ' ਹੈ ਕਿ ਭਾਰਤ ਇਸ ਮਹੀਨੇ ਇੱਕ ਹੋਰ ਹਮਲੇ ਦੀ ਤਿਆਰੀ ਕਰ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ  ਇਹ ਗੱਲ ਕਹੀ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ 'ਚ ਪਾਕਿਸਤਾਨ ਦੇ ਕਥਿਤ "ਅੱਤਵਾਦੀ ਟਿਕਾਣਿਆਂ" 'ਤੇ ਕਾਰਵਾਈ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਪ੍ਰਮਾਣੂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਕੁਰੈਸ਼ੀ ਨੇ ਦਾਅਵਾ ਕੀਤਾ ਕਿ ਭਾਰਤ ਵੱਲੋਂ ਇਹ ਹਮਲਾ 16 ਤੋਂ 20 ਅਪ੍ਰੈਲ ਦੇ ਵਿਚਕਾਰ ਹੋ ਸਕਦਾ ਹੈ। 

ਦੂਜੇ ਪਾਸੇ ਭਾਰਤ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ‘ਬਕਵਾਸ’ ਕਰਾਰ ਦਿੱਤਾ ਹੈ ਤੇ ਉਸ ਦੇ ਇਸ ਦਾਅਵੇ ਨੂੰ ਖਿ਼ੱਤੇ ਵਿੱਚ ਜੰਗ ਦਾ ਡਰ ਬਿਠਾਉਣ ਦੇ ਯਤਨ ਆਖਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਪਾਕਿਤਸਤਾਨੀ ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਨੂੰ ਰੱਦ ਕੀਤਾ ਗਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ