ਆਜ਼ਾਦ ਖਾਲਸਾ ਰਾਜ ਦੇ ਸੰਕਲਪ ਨੂੰ ਮੋਰਚੇ ਵਿੱਚੋਂ ਮਨਫੀ ਕਰਕੇ ਕੋਈ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ - ਹਰਦੀਪ ਸਿੰਘ ਨਿੱਝਰ

ਆਜ਼ਾਦ ਖਾਲਸਾ ਰਾਜ ਦੇ ਸੰਕਲਪ ਨੂੰ ਮੋਰਚੇ ਵਿੱਚੋਂ ਮਨਫੀ ਕਰਕੇ ਕੋਈ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ - ਹਰਦੀਪ ਸਿੰਘ ਨਿੱਝਰ

ਪੰਥਕ ਨਿਸ਼ਾਨੇ ਤੋਂ ਨੌਜੁਆਨੀ ਨੂੰ ਭਟਕਾਉਣ ਦਾ ਯਤਨ ਕਰਨ ਵਾਲਿਆਂ ਨੂੰ ਕੌਮ ਕਦੀ ਮੁਆਫ ਨਹੀਂ ਕਰੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 5 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਭਾਰਤ ਦੀਆਂ ਵੱਖੋ ਵੱਖ ਜੇਲਾ ਵਿੱਚ ਬੰਦ ਸਿੱਖ ਆਜ਼ਾਦ ਖਾਲਸਾ ਰਾਜ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਕਰਕੇ ਭਾਰਤ ਦੀ ਸਰਕਾਰ ਵੱਲੋਂ ਜੇਲਾ ਵਿੱਚ ਕੈਦ ਹਨ। ਉਨ੍ਹਾਂ ਨੇ ਇਹ ਕੈਦਾਂ ਅਤੇ ਤਸੀਹੇ ਆਜ਼ਾਦ ਖਾਲਸਾ ਰਾਜ ਦੇ ਸੋਚ ਦੇ ਹਾਮੀ ਹੋਣ ਕਾਰਨ ਸਹਿਣ ਕੀਤੇ ਹਨ। ਜੇਕਰ ਅੱਜ ਕੁਝ ਲੋਕ ਆਜ਼ਾਦ ਖਾਲਸਾ ਰਾਜ ਦੀ ਅਜ਼ਾਦੀ ਦੇ ਸੰਕਲਪ ਨੂੰ ਅੱਖੋਂ ਪਰੋਖੇ ਕਰਕੇ ਸਰਕਾਰ ਨਾਲ ਸਮਝੌਤਾ ਕਰਕੇ ਬੰਦੀ ਸਿੰਘਾਂ ਦਾ ਨਾਮ ਵਰਤਕੇ ਆਪਣੀ ਰਾਜਨੀਤਿਕ ਪੈਂਠ ਬਣਾਉਣਾ ਚਾਹੁੰਦੇ ਹਨ । ਜਿੰਨਾ ਵਿੱਚ ਵਿਦੇਸ਼ਾਂ ਵਿੱਚ ਬੈਠੇ ਕੁਝ ਸਾਬਕਾ ਪੰਥਕ ਕਹਾਉਣ ਵਾਲੇ ਲੋਕ ਵੀ ਸ਼ਾਮਿਲ ਹਨ ਅਜਿਹੇ ਲੋਕਾਂ ਨੂੰ ਪੰਥ ਦੇ ਗ਼ੱਦਾਰ ਮੰਨਿਆ ਜਾਵੇਗਾ ਜੋ ਸਰਕਾਰ ਦੇ ਝੋਲੀਚੁਕ ਹਨ ਤੇ ਹਰ ਸਮੇਂ ਆਪਣੇ ਨਿੱਜੀ ਮੁਫ਼ਾਦਾਂ ਲਈ ਪੰਥ ਨੂ ਢਾਅ ਲਾਉਣ ਦਾ ਯਤਨ ਕਰਦੇ ਹਨ। 

ਸਾਡੀ ਕੌਮ ਦੇ ਬੱਬਰ ਸ਼ੇਰ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਖੁਦ ਵੀ ਆਪਣੇ ਵਕੀਲ ਰਾਹੀ ਬਿਆਨ ਜਾਰੀ ਕਰ ਚੁੱਕੇ ਹਨ ਕਿ ਸਾਡਾ ਜੀਵਨ ਆਜ਼ਾਦ ਖਾਲਸਾ ਰਾਜ ਦੇ ਸੰਘਰਸ਼ ਦੇ ਨਾਮ ਹੈ, ਅਸੀਂ ਭਾਰਤ ਦੀ ਸਰਕਾਰ ਨਾਲ ਕਦੀ ਵੀ ਕਿਸੇ ਤਰਾਂ ਦਾ ਸਮਝੌਤਾ ਕਰਕੇ ਰਿਹਾਈ ਨਹੀਂ ਮੰਗਦੇ। ਪਰ ਉਨ੍ਹਾਂ ਸਿੰਘਾ ਦੇ ਨਾਮ ਤੇ ਕੌਮ ਨੂੰ ਗੁੰਮਰਾਹ ਕਰਨ ਦਾ ਯਤਨ ਕਰਨ ਵਾਲੇ ਆਪਣਾ ਪੜਿਆ ਵਿਚਾਰ ਲੈਣ । ਖਾਲਸਾ ਰਾਜ ਦੀ ਅਜ਼ਾਦੀ ਸਾਡਾ ਕੌੰਮੀ ਨਿਸ਼ਾਨਾ ਹੈ,  ਇਸ ਨਿਸ਼ਾਨੇ ਤੋਂ ਨੌਜੁਆਨੀ ਨੂੰ ਭਟਕਾਉਣ ਦਾ ਯਤਨ ਕਰਨ ਵਾਲਿਆਂ ਨੂੰ ਕੌਮ ਕਦੀ ਮੁਆਫ ਨਹੀਂ ਕਰੇਗੀ। ਕੌਮ ਦੀ ਨੌਜੁਆਨੀ ਸੁਚੇਤ ਹੋ ਚੁੱਕੀ ਹੈ ਸਰਕਾਰ ਦੇ ਝੋਲੀਚੁਕਾਂ ਨੂੰ ਆਪਣੇ ਮਕਸਦ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਗ਼ੱਦਾਰਾਂ ਦਾ ਅੰਤ ਨੂੰ ਖ਼ਾਲਸੇ ਪੰਥ ਨੇ ਸਦਾ ਸੋਧਾ ਲਾਇਆ ਹੈ, ਕੋਮ ਨਾਲ ਗਦਾਰੀ ਕਰਨ ਵਾਲੇ ਕਦੀ ਵੀ ਸੇਫ ਨਹੀਂ ਰਹਿ ਸਕਣਗੇ। ਦਾਸ ਵਲੋਂ ਬੰਦੀ ਸਿੰਘ ਰਿਹਾਈ ਮੋਰਚਾ ਕਮੇਟੀ ਨੂੰ ਬੇਨਤੀ ਹੈ ਕਿ ਆਜ਼ਾਦ ਖਾਲਸਾ ਰਾਜ ਦਾ ਵਿਰੋਧ ਕਰਨ ਵਾਲਿਆਂ ਨੂੰ ਕਮੇਟੀ ਵਾਲੇ ਆਪ ਮੋਰਚੇ ਤੋਂ ਬਾਹਰ ਕਰਨ ਨਹੀਂ ਤਾਂ ਕੱਲ ਨੂੰ ਜੇ ਨੋਜੁਆਨਾ ਨੇ ਇਹਨਾਂ ਦੀ ਡੰਡਾ ਪਰੇਡ ਕਰ ਦਿੱਤੀ, ਫੇਰ ਉਲਾਹਮੇ ਦੇਣਗੇ।