ਯੂਕੇ ਦੇ ਹਾਉਂਸਲੋ ਵਿੱਚ 16 ਸਾਲਾ ਸਿੱਖ ਲੜਕੇ ਅਸ਼ਮੀਤ ਦਾ ਚਾਕੂ ਮਾਰ ਕੇ ਕੀਤਾ ਗਿਆ ਕਤਲ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ ਹਾਊਂਸਲੋ ਦੀ ਰਿਹਾਇਸ਼ੀ ਸੜਕ 'ਤੇ ਚਾਕੂ ਮਾਰ ਕੇ ਕਤਲ ਕੀਤੇ ਗਏ 16 ਸਾਲਾ ਲੜਕੇ ਦਾ ਨਾਂ ਅਸ਼ਮੀਤ ਸਿੰਘ ਦੱਸਿਆ ਗਿਆ ਹੈ ਅਤੇ ਉਹ ਇਸ ਸਾਲ ਲੰਡਨ ਦੀਆਂ ਸੜਕਾਂ 'ਤੇ ਮਾਰਿਆ ਜਾਣ ਵਾਲਾ 28ਵਾਂ ਨਾਬਾਲਗ ਹੈ ।ਇੱਕ ਦੁਕਾਨਦਾਰ ਨੇ ਦੱਸਿਆ ਕਿ “ਪੁਲਿਸ ਮੇਰੇ ਸੀਸੀਟੀਵੀ ਦੀ ਜਾਂਚ ਕਰਨ ਲਈ ਆਈ ਅਤੇ ਕਿਹਾ ਕਿ ਇੱਥੇ ਚਾਕੂ ਮਾਰਿਆ ਗਿਆ ਹੈ, ਮੈਨੂੰ ਯਕੀਨ ਨਹੀਂ ਆਇਆ।
“ਉਸਦੇ ਦੋਸਤ ਸਾਰੇ ਕਹਿ ਰਹੇ ਹਨ ਕਿ ਉਸਨੂੰ ਉਸਦੇ ਗੁਚੀ ਬੈਗ ਕਰਕੇ ਚਾਕੂ ਮਾਰਿਆ ਗਿਆ ਸੀ, ਜਦਕਿ ਇਹ ਬੈਗ ਅਸਲੀ ਵੀ ਨਹੀਂ ਸੀ । ਓਸ ਦੇ ਦੋਸਤਾਂ ਨੇ ਖੁਲਾਸਾ ਕੀਤਾ ਕਿ ਅਸ਼ਮੀਤ ਨੇ ਆਪਣੀ ਅਪਾਹਜ ਮਾਂ ਦੀ ਦੇਖਭਾਲ ਲਈ ਪਾਰਟ-ਟਾਈਮ ਨੌਕਰੀ ਕੀਤੀ, ਜੋ ਕਿ ਉਸ ਦੇ ਬੇਟੇ ਦੇ ਕਤਲ ਹੋਣ ਵਾਲੀ ਦੁਕਾਨ ਦੇ ਨੇੜੇ ਰਹਿੰਦੀ ਹੈ।ਦਲਜੀਤ ਸਿੰਘ ਨੇ ਕਿਹਾ ਕਿ “ਉਹ ਬਹੁਤ ਚੰਗਾ ਦੋਸਤ ਸੀ। “ਉਹ ਆਪਣੀ ਮਾਂ ਦੀ ਦੇਖਭਾਲ ਕਰ ਰਿਹਾ ਸੀ, ਉਸਨੇ ਪਾਰਟ ਟਾਈਮ ਨੌਕਰੀ ਕਰਨ ਵਿੱਚ ਬਹੁਤ ਮਿਹਨਤ ਕੀਤੀ, ਉਹ ਜੋ ਕਰ ਸਕਦਾ ਸੀ ਓਸ ਨੇ ਕੀਤਾ । ਉਹ ਹਮੇਸ਼ਾ ਉਸ ਲਈ ਖਰੀਦਦਾਰੀ ਕਰਦਾ ਰਹਿੰਦਾ ਸੀ। ਉਹ ਉਸ ਨਾਲ ਬਹੁਤ ਪਿਆਰ ਕਰਦਾ ਸੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ 9.07 ਵਜੇ ਰੈਲੇ ਰੋਡ, ਸਾਊਥਾਲ 'ਤੇ ਚਾਕੂ ਮਾਰਨ ਦੀ ਸੂਚਨਾ ਮਿਲਣ 'ਤੇ ਬੁਲਾਇਆ ਗਿਆ ਸੀ । ਸੋਸ਼ਲ ਮੀਡੀਆ ਫੁਟੇਜ ਦਿਖਾਉਂਦੀ ਹੈ ਕਿ ਪੁਲਿਸ ਅਧਿਕਾਰੀ ਸਾਹਮਣੇ ਵਾਲੇ ਬਗੀਚੇ ਵਿੱਚ ਅਸ਼ਮੀਤ ਦੀ ਜਾਨ ਬਚਾਉਣ ਲਈ ਲੜਾਈ ਲੜ ਰਹੇ ਹਨ। ਜਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਅਸ਼ਮੀਤ ਨੂੰ ਗੁਚੀ ਬੈਗ ਪਾਇਆ ਹੋਇਆ ਦਿਖਾਇਆ ਗਿਆ ਸੀ ਜਿਸ ਕਰਕੇ ਉਸਨੂੰ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ ।16 ਸਾਲਾ ਅਸ਼ਮੀਤ, ਜਿਸਨੂੰ ਉਸਦੇ ਮਾਪਿਆਂ ਦੁਆਰਾ "ਦੂਤ" ਵਜੋਂ ਦਰਸਾਇਆ ਗਿਆ ਸੀ, ਨੂੰ ਚਾਕੂ ਦੇ ਜ਼ਖ਼ਮਾਂ ਨਾਲ ਹਸਪਤਾਲ ਵਿੱਚ ਲੈ ਜਾਇਆ ਗਿਆ ਪਰ ਥੋੜ੍ਹੇ ਸਮੇਂ ਬਾਅਦ ਉਸਦੀ ਮੌਤ ਹੋ ਗਈ । ਇਸ ਮਾਮਲੇ ਵਿਚ ਕਿਸੇ ਕਿਸਮ ਦੀ ਗਿਰਫਤਾਰੀ ਨਹੀਂ ਹੋਈ ਹੈ ਤੇ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ।
Comments (0)