ਸੰਘ ਪਰਿਵਾਰ ਕਿਸਾਨ ਅੰਦੋਲਨ ਤੋਂ ਔਖਾ

ਸੰਘ ਪਰਿਵਾਰ ਕਿਸਾਨ ਅੰਦੋਲਨ ਤੋਂ ਔਖਾ

ਅਖੇ ਅੰਦੋਲਨ ਬਹਾਨੇ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ  

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਾਗਪੁਰ-ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਕਿਸਾਨ ਅੰਦੋਲਨ ਤੋਂ ਔਖਾ ਹੈ।ਕਾਰਣ ਇਹ ਹੈ ਕਿ ਭਾਜਪਾ ਦੀ ਸਿਆਸਤ ਨੂੰ ਚੈਲਿੰਜ ਵਜੋਂ ਉਭਰਿਆ ਹੈ।ਸੰਘ ਨੇ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ‘‘ਕਿਸਾਨ ਅੰਦੋਲਨ ਦੇ ਬਹਾਨੇ ਬਦਅਮਨੀ ਫੈਲਾਉਣ ਦੀਆਂ ਕੋਸ਼ਿਸ਼ਾਂ’’ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਆਰਐੱਸਐੱਸ ਨੇ ਨਾਲ ਹੀ ਕਿਹਾ ਕਿ ‘‘ਵੱਖਵਾਦੀ ਅਤਿਵਾਦ’’ ਨੇ ਇਸ ਅੰਦੋਲਨ ਰਾਹੀਂ ਪੰਜਾਬ ਵਿਚ ਫਿਰ ਆਪਣਾ ‘‘ਸਿਰ’’ ਚੁੱਕਿਆ ਹੈ।’’