ਯੂਪੀ ਦੇ ਮੁੱਖ ਮੰਤਰੀ ਯੋਗੀ ਤੇ ਭਾਜਪਾ ਸਾਂਸਦ ਰਵੀਕਿਸ਼ਨ ਨੂੰ  ਉਡਾਉਣ ਦੀ ਧਮਕੀ

ਯੂਪੀ ਦੇ ਮੁੱਖ ਮੰਤਰੀ ਯੋਗੀ ਤੇ ਭਾਜਪਾ ਸਾਂਸਦ ਰਵੀਕਿਸ਼ਨ ਨੂੰ  ਉਡਾਉਣ ਦੀ ਧਮਕੀ

 *ਹਾਪੁੜ 'ਵਿਚ  ਹੋਇਆ ਮਾਮਲਾ ਦਰਜ

ਅੰਮ੍ਰਿਤਸਰ ਟਾਈਮਜ਼

ਹਾਪੁੜ : ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਤੇ ਭਾਜਪਾ ਨੇਤਾਵਾਂ ਦੇ ਵਾਹਨਾਂ ਨੂੰ ਉਡਾਉਣ ਦੇ ਟਵੀਟ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਟਵਿਟਰ 'ਤੇ ਲੇਡੀ ਡੈਨ ਦੇ ਨਾਂ 'ਤੇ ਅਕਾਊਂਟ ਬਣਾ ਕੇ ਦੋਸ਼ੀ ਨੇ ਹਾਪੁੜ ਪੁਲਸ ਨੂੰ ਟੈਗ ਕਰਕੇ ਟਵੀਟ ਕੀਤਾ ਹੈ। ਟਵਿੱਟਰ ਅਕਾਊਂਟ 'ਤੇ ਮੇਰਠ ਤੇ ਲਖਨਊ ਵਿਚ ਬੰਬ ਧਮਾਕਿਆਂ ਦੀ ਧਮਕੀ ਵੀ ਦਿੱਤੀ ਗਈ ਹੈ। 

ਲੇਡੀ ਡਾਨ ਦੇ ਨਾਂ ਵਾਲੇ ਅਕਾਊਂਟ ਤੋਂ ਟਵਿਟਰ 'ਤੇ ਕੀਤੇ ਗਏ ਟਵੀਟ ਵਿਚ ਲਿਖਿਆ ਹੈ ਕਿ ਓਵੈਸੀ ਮੋਹਰਾ ਹੈ, ਅਸਲ ਨਿਸ਼ਾਨਾ ਯੋਗੀ ਆਦਿਤਿਆਨਾਥ ਹਨ। ਭਾਜਪਾ ਆਗੂਆਂ ਦੀਆਂ ਗੱਡੀਆਂ 'ਤੇ ਆਰਡੀਐਕਸ ਨਾਲ ਹਮਲਾ ਹੋਵੇਗਾ। ਯੋਗੀ ਮਾਰਿਆ ਜਾਵੇਗਾ। ਇਸ ਤੋਂ ਬਾਅਦ ਹਾਪੁੜ ਪੁਲਿਸ ਨੇ ਟਵੀਟ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ।  ਮੁਲਜ਼ਮਾਂ ਨੇ ਭੀਮ ਸੈਨਾ ਪ੍ਰਧਾਨ ਸੀਮਾ ਸਿੰਘ, ਯੋਗੀ  ਨੂੰ  ਮਾਰਨ ਬਾਰੇ ਲਿਖਿਆ ਸੀ। ਐਸਪੀ ਦੀਪਕ ਭੁੱਕਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਅਰਾਜਕ ਤੱਤ ਦੀ ਸ਼ਰਾਰਤ ਜਾਪਦੀ ਹੈ ਪਰ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਨਿਗਰਾਨੀ ਟੀਮ ਟਵਿਟਰ ਅਕਾਊਂਟ ਨਾਲ ਜੁੜੀ ਜਾਣਕਾਰੀ ਇਕੱਠੀ ਕਰ ਰਹੀ ਹੈ। ਮਾਮਲੇ ਸਬੰਧੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।