ਕਿਸਾਨ ਮੋਰਚੇ ਦੀ ਜਿੱਤ ਤੇ ਵੱਖ ਵੱਖ ਆਗੂਆਂ ਵਲੋਂ ਮੋਰਚਾ ਜਿੱਤਣ ਦੀਆਂ ਦਿਤੀਆਂ ਗਈਆਂ ਵਧਾਈਆਂ

 ਕਿਸਾਨ ਮੋਰਚੇ ਦੀ ਜਿੱਤ ਤੇ ਵੱਖ ਵੱਖ ਆਗੂਆਂ ਵਲੋਂ ਮੋਰਚਾ ਜਿੱਤਣ ਦੀਆਂ ਦਿਤੀਆਂ ਗਈਆਂ ਵਧਾਈਆਂ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਪਿਛਲੇ ਇਕ ਸਾਲ ਤੋਂ ਚਲ ਰਿਹਾ ਕਿਸਾਨੀ ਮੋਰਚਾ ਅਜ ਸਰਕਾਰ ਵਲੋਂ ਕੁਝ ਮੰਗਾ ਮੰਨਣ ਅਤੇ ਬਾਕੀ ਮੰਗਾ ਤੇ ਕਮੇਟੀ ਬਣਾ ਕੇ ਪੂਰੀਆਂ ਕਰਨ ਦਾ ਐਲਾਨ ਕਰਦੇ ਹੀ ਦੇਸ਼ ਵਿਦੇਸ਼ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ । ਇਸ ਮਾਮਲੇ ਤੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਵੀਰਾ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਅੰਤ ਨੂੰ ਸਰਕਾਰ ਨੂੰ ਝੁਕਣ ਵਾਸਤੇ ਮਜਬੂਰ ਕਰ ਦਿਤਾ ਜਿਸਨੂੰ ਕਿਸਾਨਾਂ ਦੇ ਪਰਖ ਦੀ ਇਕ ਬਹੁਤ ਵਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ।  ਉਨ੍ਹਾਂ ਕਿਹਾ ਪਿਛਲੇ ਸਾਲ ਕੜਾਕੇ ਦੀ ਪੈ ਰਹੀ ਠੰਡ ਵਿਚ ਇਨ੍ਹਾਂ ਨੇ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੇ ਜਦੋ ਮੋਰਚਾ ਲਗਾਇਆ ਓਸ ਸਮੇਂ ਉਨ੍ਹਾਂ ਕੋਲ ਨਾਂ ਮਾਤਰ ਸਮਾਨ ਮੌਜੂਦ ਸੀ । ਧੰਨ ਹਨ ਓਹ ਵੀਰ ਮਾਵਾਂ ਭੈਣਾਂ ਜਿਨ੍ਹਾਂ ਨੇ ਹਰ ਝੱਖੜ ਨੂੰ ਆਪਣੇ ਪਿੰਡੇ ਤੇ ਹੰਢਾਇਆ ਪਰ ਸੀਹ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਇਸ ਮੋਰਚੇ ਦੌਰਾਨ 700 ਤੋਂ ਵੱਧ ਕਿਸਾਨ ਵੀਰਾ ਭੈਣਾਂ ਦਾ ਜਾਨੀ ਨੁਕਸਾਨ ਹੋਇਆ ਜੋ ਕਦੇ ਵੀ ਪੁਰਿਆ ਨਹੀਂ ਜਾ ਸਕਦਾ, ਜਿਸਦਾ ਸਾਨੂੰ ਬਹੁਤ ਦੁੱਖ ਹੈ ਤੇ ਇਸ ਲਈ ਕੇਂਦਰ ਸਰਕਾਰ ਨੂੰ ਸੰਸਦ ਅੰਦਰ ਮੁਆਫੀ ਮੰਗਣੀ ਚਾਹੀਦੀ ਹੈ । ਜਿਕਰਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਵਲੋਂ ਮੋਰਚੇ ਵਿਚ ਲਗਾਤਾਰ 6-7 ਮਹੀਨੇ ਲੰਗਰ ਦੇ ਨਾਲ ਨਾਲ ਹਰ ਜਰੂਰੀ ਵਸਤੂਆਂ ਦੀ ਸੇਵਾ ਕੀਤੀ ਗਈ ਸੀ । ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਲੰਗਰ ਦੀ ਸੇਵਾ ਦਾ ਸਟਾਲ ਲਗਾਇਆ ਸੀ ਤੇ ਮਨਜੀਤ ਸਿੰਘ ਜੀਕੇ ਵਲੋਂ ਵੀ ਮੋਰਚੇ ਵਿਚ ਪੈਂਦੀਆਂ ਜਰੂਰਤਾਂ ਦੀ ਮਦਦ ਕਰਕੇ ਸੇਵਾ ਨਿਭਾਈ ਗਈ ਸੀ । ਅਖੰਡ ਕੀਰਤਨੀ ਜੱਥੇ ਦੇ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਮਲਕੀਤ ਸਿੰਘ, ਭਾਈ ਜਸਪ੍ਰੀਤ ਸਿੰਘ ਲਵਲੀ, ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਭੁਪਿੰਦਰ ਸਿੰਘ ਪੀ ਆਰ ਓ, ਰਮਨਦੀਪ ਸਿੰਘ ਸੋਨੂੰ, ਮਨਜੀਤ ਸਿੰਘ ਕ੍ਰਿਸ਼ਨਾ ਪਾਰਕ, ਮਨਜੀਤ ਸਿੰਘ ਜੀਕੇ, ਪਰਮਿੰਦਰਪਾਲ ਸਿੰਘ, ਚਮਨ ਸਿੰਘ ਸ਼ਾਹਪੁਰਾ, ਹਰਪ੍ਰੀਤ ਸਿੰਘ ਬੰਨੀ ਜ਼ੋਲੀ ਅਤੇ ਹੋਰ ਬਹੁਤ ਸਾਰੇ ਸਿੱਖ ਆਗੂਆਂ ਨੇ ਕਿਸਾਨ ਵੀਰਾ ਨੂੰ ਉਨ੍ਹਾਂ ਦੀ ਜਿੱਤ ਦੇ ਵਧਾਈ ਸੁਨੇਹੇ ਭੇਜੇ ਹਨ ।