ਪੰਜਾਬ ਦੀ ਨੈਸ਼ਨਲ ਸ਼ੂਟਰ ਖੁਸ਼ਸੀਰਤ ਨੇ ਖ਼ੁਦ ਨੂੰ ਗੋਲ਼ੀ ਮਾਰੀ , ਇਜ਼ਿਪਟ ’ਚ ਮੈਡਲ ਨਾ ਮਿਲਣ ਕਾਰਨ ਸੀ ਪਰੇਸ਼ਾਨ

ਪੰਜਾਬ ਦੀ ਨੈਸ਼ਨਲ ਸ਼ੂਟਰ ਖੁਸ਼ਸੀਰਤ ਨੇ ਖ਼ੁਦ ਨੂੰ ਗੋਲ਼ੀ ਮਾਰੀ , ਇਜ਼ਿਪਟ ’ਚ ਮੈਡਲ ਨਾ ਮਿਲਣ ਕਾਰਨ ਸੀ ਪਰੇਸ਼ਾਨ

ਅੰਮ੍ਰਿਤਸਰ ਟਾਈਮਜ਼ 

ਫ਼ਰੀਦਕੋਟ : ਪੰਜਾਬ ਦੀ ਹੋਣਹਾਰ ਸ਼ੂਟਰ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਖ਼ੁਦ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ। 19 ਸਾਲਾ ਖੁਸ਼ਸੀਰਤ ਕੁਝ ਸਮਾਂ ਪਹਿਲਾਂ ਇਜ਼ਿਪਟ (ਮਿਸਰ) ’ਚ ਹੋਣ ਵਾਲੇ ਸ਼ੂਟਿੰਗ ਵਰਲਡ ਕੱਪ ’ਚ ਹਿੱਸਾ ਲੈਣ ਗਈ ਸੀ। ਉਥੇ ਉਹ ਮੈਡਲ ਹਾਸਿਲ ਕਰਨ ’ਚ ਅਸਫ਼ਲ ਰਹੀ। ਬੀਤੇ ਦਿਨੀਂ ਪਟਿਆਲਾ ਵਿਚ ਵੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਉਸਨੂੰ ਨਿਰਾਸ਼ਾ ਹਾਸਿਲ ਹੋਈ। ਇਥੇ ਵੀ ਉਹ ਕੋਈ ਮੈਡਲ ਨਹੀਂ ਜਿੱਤ ਸਕੀ। ਇਸਦੇ ਕਾਰਨ ਉਹ ਮਾਨਸਿਕ ਤਣਾਅ ’ਚ ਸੀ। ਦੱਸਿਆ ਜਾ ਰਿਹਾ ਹੈ ਕਿ ਇਸੀ ਪਰੇਸ਼ਾਨੀ ਦੇ ਕਾਰਨ ਉਸਨੇ ਦੇਰ ਰਾਤ ਆਪਣੀ ਹੀ ਸ਼ੂਟਿੰਗ ਗਨ ਨਾਲ ਸਿਰ ਵਿਚ ਗੋਲ਼ੀ ਮਾਰ ਲਈ। ਸੂਚਨਾ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪਰਿਵਾਰ ਦੇ ਕਰੀਬੀ ਹਾਕੀ ਕੋਚ ਹਰਬੰਸ ਸਿੰਘ ਨੇ ਦੱਸਿਆ ਕਿ ਖੁਸ਼ਸੀਰਤ ਨੇ ਪਿਛਲੀਆਂ ਨੈਸ਼ਨਲ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ 11 ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਉਸ ਦੀ ਚੋਣ ਮਿਸਰ (ਇਜ਼ਿਪਟ) 'ਚ ਹੋਏ ਵਿਸ਼ਵ ਕੱਪ 'ਚ ਹੋਈ ਪਰ ਖੁਸ਼ਸੀਰਤ ਉੱਥੇ ਕੋਈ ਤਮਗਾ ਹਾਸਲ ਨਹੀਂ ਕਰ ਸਕੀ। ਇਸ ਕਾਰਨ ਉਹ ਕਾਫੀ ਨਿਰਾਸ਼ ਸੀ। ਪਟਿਆਲਾ ਵਿੱਚ ਹੋਈ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਵੀ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ। ਜਦੋਂ ਤੋਂ ਖੁਸ਼ਸੀਰਤ ਪਟਿਆਲਾ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਲੈ ਕੇ ਵਾਪਸ ਆਈ ਸੀ, ਉਦੋਂ ਤੋਂ ਉਹ ਚੁੱਪ ਸੀ। ਉਹ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਹ ਮੈਡਲ ਨਹੀਂ ਜਿੱਤ ਸਕੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਸ ਦਾ ਤਣਾਅ ਘੱਟ ਨਹੀਂ ਹੋਇਆ। ਇਸੇ ਤਣਾਅ 'ਚ ਉਸ ਨੇ ਦੇਰ ਰਾਤ ਆਪਣੀ ਗੋਲੀ ਨਾਲ ਖੁਦ ਨੂੰ ਗੋਲੀ ਮਾਰ ਲਈ।ਥਾਣਾ ਮੁਖੀ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਖੁਸ਼ਸੀਰਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਪਰਿਵਾਰ ਦੇ ਬਿਆਨ ਵੀ ਲਏ ਜਾ ਰਹੇ ਹਨ।