ਕੇਂਦਰ ਅਤੇ ਸੂਬਾ ਸਰਕਾਰਾਂ ਬੰਦੀ ਸਿੰਘਾਂ ਨੂੰ ਰਿਹਾ ਕਰਕੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਿੱਖ ਪੰਥ ਨੂੰ ਵਧਾਈਆਂ ਦੇਣ: ਇੰਦਰਪ੍ਰੀਤ ਸਿੰਘ ਮੌਂਟੀ

ਕੇਂਦਰ ਅਤੇ ਸੂਬਾ ਸਰਕਾਰਾਂ ਬੰਦੀ ਸਿੰਘਾਂ ਨੂੰ ਰਿਹਾ ਕਰਕੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਿੱਖ ਪੰਥ ਨੂੰ ਵਧਾਈਆਂ ਦੇਣ: ਇੰਦਰਪ੍ਰੀਤ ਸਿੰਘ ਮੌਂਟੀ
ਇੰਦਰਪ੍ਰੀਤ ਸਿੰਘ ਮੌਂਟੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 28 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦਵਾਰਾ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇਣ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਕੋਲੋਂ ਜਲਦ ਤੋਂ ਜਲਦ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਸਮੂਹ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ । ਉਨ੍ਹਾਂ ਮੌਜੂਦਾ ਸਰਕਾਰਾਂ ਨੂੰ ਕਿਹਾ ਕਿ ਸਿੱਖ ਬੰਦੀ ਸਿੰਘ ਜਿਨ੍ਹਾਂ ਨੇ ਆਪਣੇ ਨਿਜੀ ਮੁਫਦ ਲਈ ਕੁਝ ਨਹੀਂ ਕੀਤਾ ਉਨ੍ਹਾਂ ਵਲੋਂ ਕੀਤੇ ਗਏ ਜੁਝਾਰੂ ਕਾਰਨਾਮੇ ਸਮੇਂ ਦੀ ਸਰਕਾਰ ਵਲੋਂ ਸਿੱਖ ਕੌਮ ਉਪਰ ਢਾਹੇ ਗਏ ਜ਼ੁਲਮਾਂ ਖਿਲਾਫ ਚੁੱਕੀ ਗਈ ਅਵਾਜ਼ ਸੀ । ਇਸ ਦੀ ਓਹ ਕਾਨੂੰਨ ਮੁਤਾਬਿਕ ਬਣਦੀ ਸਜ਼ਾ ਤੋਂ ਵੀਂ ਵੱਧ ਸਮਾਂ ਜੇਲ੍ਹਾਂ ਅੰਦਰ ਨਿਕਾਲ ਚੁੱਕੇ ਹਨ । ਜਦਕਿ ਤੂਹਾਡੇ ਰਾਜ ਅੰਦਰ ਬਲਾਤਕਾਰੀਆਂ ਨੂੰ ਨਿਜੀ ਤੌਰ ਤੇ ਵੀਂ ਰਿਹਾ ਕਰਵਾਇਆ ਗਿਆ ਹੈ ਜੋ ਕਿ ਸਮਾਜ ਅਤੇ ਕਾਨੂੰਨ ਨਾਲ ਖਿਲਵਾੜ ਕੀਤਾ ਗਿਆ ਹੈ । ਉਨ੍ਹਾਂ ਸਰਕਾਰਾਂ ਨੂੰ ਮੁੱਖਾਬਿਕ ਹੁੰਦਿਆਂ ਕਿਹਾ ਕਿ ਅਸੀਂ ਤੂਹਾਡੇ ਤੋਂ ਮੰਗ ਕਰਦੇ ਹਾਂ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਨਿਜੀ ਹਕਾਂ ਦੀ ਵਰਤੋਂ ਕਰਦਿਆਂ ਸਿੱਖ ਬੰਦੀਆਂ ਨੂੰ ਤੁਰਤ ਰਿਹਾ ਕਰਕੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੇ । ਉਨ੍ਹਾਂ ਦਸਿਆ ਕੀ ਅਸੀਂ ਦਿੱਲੀ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦ ਹੀ ਇਕ ਦਸਤਖ਼ਤੀ ਮੁਹਿੰਮ ਵੀਂ ਚਾਲੂ ਕਰਣ ਵਾਲੇ ਹਾਂ ਜਿਸ ਨਾਲ ਸਿੱਖ ਪੰਥ ਨਾਲ ਹੋ ਰਹੇ ਧੱਕੇ ਦੀ ਅਵਾਜ਼ ਸੰਸਾਰ ਅੰਦਰ ਪੁੱਜ ਸਕੇ । ਉਨ੍ਹਾਂ ਨਾਲ ਗਗਨਜੋਤ ਸਿੰਘ, ਇੰਦਰਜੀਤ ਸਿੰਘ, ਓਂਕਾਰ ਸਿੰਘ, ਸਤਨਾਮ ਸਿੰਘ ਅਤੇ ਹੋਰ ਸਾਰੇ ਸੱਜਣ ਮੌਜੂਦ ਸਨ ।