ਦਿੱਲੀ ਦੇ ਨਿਹਾਲ ਵਿਹਾਰ ਵਿਚ ਸਿੱਖ ਪਰਿਵਾਰ ਨਾਲ ਮਾਰ ਕੁਟਾਈ ਕਰ ਮੁੜ 84 ਕਰਣ ਦੀ ਚੇਤਾਵਨੀ ਦਿੱਤੀ

ਦਿੱਲੀ ਦੇ ਨਿਹਾਲ ਵਿਹਾਰ ਵਿਚ ਸਿੱਖ ਪਰਿਵਾਰ ਨਾਲ ਮਾਰ ਕੁਟਾਈ ਕਰ ਮੁੜ 84 ਕਰਣ ਦੀ ਚੇਤਾਵਨੀ ਦਿੱਤੀ

 ਘਰ ਦੇ ਅੱਗੇ ਹਰ ਰੋਜ ਦਾਰੂ ਪੀ ਕੇ ਕਰਦੇ ਸਨ ਬਵਾਲ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 7 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਬੀਤੀ ਰਾਤ ਨੂੰ ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਵਿਚ ਸਿੱਖ ਪਰਿਵਾਰ ਨੂੰ ਕੁੱਟਦੀਆਂ ਕਿਹਾ ਗਿਆ ਕਿ ਸਰਦਾਰੋ ਤੁਮ੍ਹਾਰੇ ਕੋ ਦੁਬਾਰਾ 84 ਦਿਖਾਏਂਗੇ ਔਰ ਤੁਮ੍ਹਾਰੀ ਜੁੜੀ ਕਾਟੇਗੇ । ਇਹ ਲੋਕ ਭਾਈ ਰਾਮ ਸਿੰਘ ਜੋ ਕਿ ਦਿੱਲੀ ਗੁਰਦੁਆਰਾ ਕਮੇਟੀ ਅੱਧੀਨ ਚਲਦੇ ਗੁਰਦੁਆਰਾ ਨਾਨਕ ਪਿਆਓ ਵਿਖੇ ਇੰਸੀਟੁਈਟ ਵਿਚ ਨੌਕਰੀ ਕਰਦੇ ਹਨ, ਦੇ ਘਰ ਦੇ ਬਾਹਰ ਹਰ ਰੋਜ ਮਨੋਜ ਅਤੇ ਸੁੰਦਰ ਨਾਂ ਦੇ ਗੁਰਜਰ ਦਾਰੂ ਪੀ ਕੇ ਬਵਾਲ ਕਰਦੇ ਸਨ,

ਬੀਤੀ ਰਾਤ ਜਦੋ ਪਰਿਵਾਰ ਵਾਲਿਆਂ ਨੇ ਕਿਹਾ ਕਿ ਤੁਸੀਂ ਆਪਣੇ ਘਰੇ ਜਾ ਹੋਰ ਕਿਥੇ ਜਾ ਕੇ ਇਹ ਕੰਮ ਕਿਉਂ ਨਹੀਂ ਕਰਦੇ ਤਾਂ ਇਨ੍ਹਾਂ ਕਿਹਾ ਸਰਦਾਰੋ ਤੁਮ੍ਹਾਰੇ ਕੋ ਦੁਬਾਰਾ 84 ਦਿਖਾਏਂਗੇ ਔਰ ਤੁਮ੍ਹਾਰੀ ਜੁੜੀ ਕਾਟੇਗੇ ਅਤੇ ਇਹ ਲੋਕ ਆਪਣੇ ਨਾਲ ਹੋਰ 20-25 ਬੰਦੇ ਲੈ ਆਏ ਤੇ ਫਿਰ ਇਨ੍ਹਾਂ ਪਰਿਵਾਰ ਵਾਲਿਆਂ ਨੂੰ ਡੰਡੀਆਂ ਨਾਲ ਕੁੱਟਣਾ ਸ਼ੁਰੂ ਕਰ ਦਿਤਾ, ਕੁਝ ਸਮੇਂ ਤਕ ਮੁਕਾਬਲਾ ਕਰਣ ਉਪਰੰਤ ਜਦੋ ਹਮਲਾਵਰ ਹਾਵੀ ਹੋ ਗਏ ਤਾਂ ਪਰਿਵਾਰ ਵਾਲਿਆਂ ਨੂੰ ਘਰ ਅੰਦਰ ਬੰਦ ਹੋ ਕੇ ਜਾਨ ਬਚਾਣੀ ਪੈ ਗਈ ਤਦ ਉਨ੍ਹਾਂ ਨੇ ਪੁਲਿਸ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦੇ ਕੇ ਕਾਰਵਾਈ ਕਰਣ ਲਈ ਕਿਹਾ ਜ਼ਖਮੀ ਹੋਏ ਰਾਮ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਕਮੇਟੀ ਮੈਂਬਰਾਂ ਨੂੰ ਵੀ ਦਿੱਤੀ ਹੈ ਤੇ ਇਕ ਮੈਂਬਰ ਨਿਸ਼ਾਨ ਸਿੰਘ ਮਾਨ ਆ ਕੇ ਸਮਝੌਤਾ ਕਰਾਉਣ ਤੇ ਜ਼ੋਰ ਦੇਣ ਲੱਗ ਪਿਆ ਸੀ ।

ਹਰਬੰਸ ਸਿੰਘ ਦੇ ਸਿਰ ਵਿਚ ਚੋਟ ਆਈ ਹੈ, ਰਾਮ ਸਿੰਘ ਦੀ ਖੱਬੀ ਟੰਗ ਤੇ ਪਲਸਤਰ ਚੜ੍ਹ ਗਿਆ ਹੈ, ਮਨਜੀਤ ਸਿੰਘ ਨੂੰ ਕੁਝ ਟਾਂਕੇ ਲੱਗੇ ਹਨ ਤੇ ਨਾਲ ਹੀ ਉਨ੍ਹਾਂ ਦੀ ਬਾਂਹ ਤੇ ਵੀ ਸੱਟਾ ਲਗੀਆਂ ਹਨ ਇਸਦੇ ਨਾਲ ਹੀ ਘਰ ਦੀਆਂ ਔਰਤਾਂ ਰੇਖਾ ਕੌਰ ਅਤੇ ਰਾਣੀ ਕੌਰ ਵੀ ਜ਼ਖਮੀ ਹੋਈਆਂ ਹਨ ।  ਭਾਈ ਰਾਮ ਸਿੰਘ ਨੇ ਦਸਿਆ ਕਿ ਹਮਲਾਵਰਾਂ ਵਿੱਚੋਂ ਇਕ ਨੇ ਆਪਣੇ ਸਿਰ ਤੇ ਖੁਦ ਚੋਟ ਲਗਾ ਲਈ ਤੇ ਪੁਲਿਸ ਥਾਣੇ ਜਾ ਕੇ ਸਾਡੇ ਖਿਲਾਫ ਸ਼ਿਕਾਇਤ ਦਰਜ਼ ਕਰਵਾ ਦਿੱਤੀ ।ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਰਿਵਾਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਹੋਣ ਕਰਕੇ ਗੱਲ ਨਹੀਂ ਹੋ ਪਾਈ ਤੇ ਜਨਰਲ ਸਕੱਤਰ ਸਾਹਿਬ ਬਿਜ਼ੀ ਹੋਣ ਕਰਕੇ ਫੋਨ ਨਹੀਂ ਚੁੱਕ ਰਹੇ ਹਨ ।