ਸ੍ਰੀਨਗਰ ਵਿੱਚ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ
ਅੰਮ੍ਰਿਤਸਰ ਟਾਈਮਜ਼
ਸ੍ਰੀਨਗਰ : ਸ੍ਰੀਨਗਰ ਦੇ ਈਦਗਾਹ ਵਿੱਚ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ( ਲੜਕੇ ) ਵਿੱਚ ਦੋ ਅਧਿਆਪਕਾਂ ਉਤੇ ਗੋਲੀ ਚਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੈ ।
ਇਨ੍ਹਾਂ ਅਧਿਆਪਕਾਂ ਵਿੱਚੋਂ ਇੱਕ ਅਧਿਆਪਕ ਸਿੱਖ ਅਧਿਆਪਿਕਾ ਸੁਪਿੰਦਰ ਕੌਰ ਸੀ ਅਤੇ ਦੂਜਾ ਅਧਿਆਪਕ ਦੀਪਕ ਚੰਦ ਸੀ । ਮਿਲੀ ਜਾਣਕਾਰੀ ਅਨੁਸਾਰ ਸੁਪਿੰਦਰ ਕੌਰ ਸਕੂਲ ਦੀ ਪ੍ਰਿੰਸੀਪਲ ਸੀ । ਅਤਿਵਾਦੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਅੰਧਾ ਧੁੰਦ ਗੋਲੀਆਂ ਚਲਾਈਆਂ ਗਈਆਂ ।
ਇਸ ਘਟਨਾ ਨਾਲ ਸਬੰਧਿਤ ਇਲਾਕੇ ਵਿੱਚ ਖ਼ੌਫ਼ ਦਾ ਮਾਹੌਲ ਹੈ । ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਸਕੂਲ ਵਿੱਚ ਦੋ ਤੋਂ ਤਿੰਨ ਲੋਕ ਆਏ ਸਨ। ਉਹਨਾਂ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕ ਦੇ ਸਿਰ 'ਤੇ ਗੋਲੀਆਂ ਚਲਾਈਆਂ। ਤਿੰਨੋਂ ਅੱਤਵਾਦੀ ਦੱਸੇ ਜਾ ਰਹੇ ਹਨ। ਪੰਜ ਦਿਨਾਂ ਦੇ ਅੰਦਰ ਨਾਗਰਿਕਾਂ ਦੀ ਹੱਤਿਆ ਦੀ ਇਹ ਸੱਤਵੀਂ ਘਟਨਾ ਹੈ।
Comments (0)