ਕੈਪਟਨ  ਕਾਰਣ  ਪੰਜਾਬ 'ਚ ਬੀਜੇਪੀ ਦੀ ਜਾਗੀ ਸਿਆਸੀ ਆਸ 

ਕੈਪਟਨ  ਕਾਰਣ  ਪੰਜਾਬ 'ਚ ਬੀਜੇਪੀ ਦੀ ਜਾਗੀ ਸਿਆਸੀ ਆਸ 

   *ਭਾਜਪਾ ਉਭਾਰੇਗੀ ਕੈਪਟਨ ਨੂੰ,ਕੈਪਟਨ ਮੋਦੀ ਦੇ ਨੇੜੇ ਹੋਏ,ਕਿਸਾਨੀ ਮਸਲੇ ਦੇ ਹਲ ਬਾਰੇ ਮੰਥਨ ਜਾਰੀ                       

  ਅੰਮ੍ਰਿਤਸਰ ਟਾਈਮਜ਼

 ਅੰਮਿ੍ਤਸਰ -   ਕਾਂਗਰਸ ਦੇ ਕਲੇਸ਼ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ ਇਕ ਵਾਰ ਬੀਜੇਪੀ ਦੇ ਅਰਮਾਨਾਂ ਦੀ ਸੂਈ ਪੰਜਾਬ ਦੀ ਸਿਆਸਤ ਤੋਂ ਲੈਕੇ ਕਿਸਾਨਾਂ ਦੇ ਧਰਨੇ ਖਤਮ ਹੋਣ ਤਕ ਟਿਕ-ਟਿਕ ਕਰਨ ਲੱਗੀ ਹੈ। ਅਸਲੀਅਤ 'ਚ ਪੰਜਾਬ 'ਚ ਬੀਜੇਪੀ ਦੀਆਂ ਸਾਰੀਆਂ ਸੰਭਾਵਨਾਵਾਂ ਹੁਣ ਕੈਪਟਨ ਦੇ ਆਸ-ਪਾਸ ਆਕੇ ਰੁਕ ਗਈਆਂ ਹਨ। ਅਪਮਾਨਤ ਹੋਕੇ ਕਾਂਗਰਸ 'ਚੋਂ ਜ਼ਖ਼ਮੀ ਸ਼ੇਰ ਦੀ ਤਰ੍ਹਾਂ ਨਿੱਕਲੇ ਕੈਪਟਨ ਅਮਰਿੰਦਰ ਦੀ ਇਹ ਅੰਤਿਮ ਪਾਰੀ ਵੀ ਬੀਜੇਪੀ ਤੇ ਨਿਰਭਰ ਹੋ ਗਈ ਹੈ। ਕਿੰਗ ਤੇ ਕਿੰਗਮੇਕਰ ਦੀਆਂ ਸੰਭਾਵਨਾਵਾਂ ਨੂੰ ਸਿਰੇ ਦਾ ਅਸਲ 'ਚ ਕਿਸਾਨ ਅੰਦੋਲਨ ਤੇ ਹੀ ਜਾਕੇ ਰੁਕ ਰਿਹਾ ਹੈ।ਰਾਜ਼ ਦੀ ਗੱਲ ਇਹ ਹੈ ਕਿ ਕੈਪਟਨ ਨੂੰ ਤਾਕਤਵਰ ਕਰੇ ਬਗੈਰ ਬੀਜੇਪੀ ਦੇ ਦੋਵਾਂ 'ਚੋਂ ਕੋਈ ਵੀ ਟੀਚਾ ਪੂਰਾ ਨਹੀਂ ਹੋਵੇਗਾ। ਨਾ ਤਾਂ ਪੰਜਾਬ 'ਚ ਅਸਰਦਾਰ ਹੋਣ ਦੇ ਨਾਂਅ 'ਤੇ ਨਾ ਹੀ ਸਾਲ ਭਰ ਤੋਂ ਚੱਲੇ ਆ ਰਹੇ ਕਿਸਾਨ ਅੰਦੋਲਨ ਦਾ ਨਬੇੜਾ ਹੋ ਸਕੇਗਾ। ਤਾਂ ਸਵਾਲ ਉੱਠਦਾ ਹੈ ਕਿ ਹੁਣ ਅੱਗੇ ਆਪਸ਼ਨ ਕੀ ਹੈ ਤੇ ਰਣਨੀਤੀ ਕੀ ਰਹੇਗੀ?

ਵਿਕਲਪਾਂ 'ਤੇ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਤੇ ਬੀਜੇਪੀ ਦੇ ਵਿਚ ਅੰਦਰਖਾਤੇ ਜੋ ਹੋਇਆ, ਉਸ ਨੂੰ ਸਮਝਾਉਣਾ ਜ਼ਰੂਰੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਬੀਜੇਪੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਹੋਈ। ਰਾਜ਼ ਦੀ ਗੱਲ ਇਹ ਹੈ ਕਿ ਇਸ ਬੈਠਕ 'ਚ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਨਹੀਂ ਕੀਤਾ ਕਿ ਬਿਨਾਂ ਕਿਸਾਨਾਂ ਦਾ ਮਸਲਾ ਸੁਲਝਾਏ ਪੰਜਾਬ 'ਚ ਕਿੰਗ ਨਹੀਂ, ਪਰ ਕਿੰਗਮੇਕਰ ਦਾ ਟੀਚਾ ਪੂਰਾ ਨਹੀਂ ਹੋ ਸਕੇਗਾ।ਸੂਤਰਾਂ ਤੋਂ ਪਤਾ ਲਗਾ ਹੈ ਕਿ ਭਾਜਪਾ ਸਰਕਾਰ ਕੈਪਟਨ ਰਾਹੀਂ ਕਿਸਾਨ ਮਸਲਾ ਸੁਲਝਾਉਣਾ ਚਾਹੁੰਦੀ ਹੈ।ਇਸ ਬਾਰੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੀਆਂ ਸੇਵਾਵਾਂ ਲਈਆਂਂ ਜਾ ਰਹੀਆਂ ਹਨ।ਭਾਜਪਾ ਪੰਜਾਬ ਵਿਚ ਠੁਸ ਹੈ ਉਹ ਕੈਪਟਨ ਨੂੰ ਉਭਾਰੇ ਬਿਨਾਂ ਪੰਜਾਬ ਵਿਚ ਕਾਮਯਾਬ ਨਹੀਂ ਹੋ ਸਕਦੀ।