ਟੀ-20 ਵਿਸ਼ਵ ਕੱਪ ਲਈ ਭਾਰਤੀ ਬੀਬੀਆਂ ਦੀ ਟੀਮ  ਦਾ ਐਲਾਨ, ਪੁਰਾਣੀਆਂ ਖਿਡਾਰਣਾਂ ਦੀ ਹੋਈ ਵਾਪਸੀ

ਟੀ-20 ਵਿਸ਼ਵ ਕੱਪ ਲਈ ਭਾਰਤੀ ਬੀਬੀਆਂ ਦੀ ਟੀਮ  ਦਾ ਐਲਾਨ, ਪੁਰਾਣੀਆਂ ਖਿਡਾਰਣਾਂ ਦੀ ਹੋਈ ਵਾਪਸੀ

ਰਿਜ਼ਰਵ: ਐਸ ਮੇਘਨਾ, ਸਨੇਹ ਰਾਣਾ, ਮੇਘਨਾ ਸਿੰਘ ਆਦਿ ਸ਼ਾਮਿਲ

ਮਹਿਲਾ ਟੀ-20 ਵਿਸ਼ਵ ਕੱਪ ਲਈ ਬੀਤੇ ਦਿਨੀਂ ਟੀਮ ਇੰਡੀਆ ਦਾ ਐਲਾਨ ਹੋਇਆ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਵਿਚ ਆਲਰਾਊਂਡਰ ਸ਼ਿਖਾ ਪਾਂਡੇ ਦੀ ਵਾਪਸੀ ਹੋਈ ਹੈ। ਸ਼ਿਖਾ ਨੇ ਆਖਰੀ ਵਾਰ ਅਕਤੂਬਰ 2021 'ਵਿਚ ਟੀਮ ਇੰਡੀਆ ਲਈ ਖੇਡਿਆ ਸੀ। ਇਸ ਤੋਂ ਬਾਅਦ ਘਰੇਲੂ ਮੈਦਾਨਾਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ 'ਚ ਵਾਪਸੀ ਕੀਤੀ। ਪੂਜਾ ਵਸਤਰਕਾਰ ਨੂੰ ਵੀ ਫਿਟਨੈੱਸ ਦੇ ਆਧਾਰ 'ਤੇ ਟੀਮ 'ਵਿਚ ਸ਼ਾਮਲ ਕੀਤਾ ਗਿਆ ਹੈ।

ਰਿਜ਼ਰਵ: ਐਸ ਮੇਘਨਾ, ਸਨੇਹ ਰਾਣਾ, ਮੇਘਨਾ ਸਿੰਘ ਆਦਿ ਸ਼ਾਮਿਲ ਰਤੀ ਮਹਿਲਾ ਕ੍ਰਿਕਟ ਟੀਮ ਵਿਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਸ਼ਰਮਾ, ਰਿਸ਼ਾ ਘੋਸ਼, ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਦੀਪਿਕਾ ਵੈਦਿਆ, ਰਾਧਾ ਯਾਦਵ, ਰੇਣੁਕਾ ਸਿੰਘ, ਅੰਜਲੀ ਸਰਵਾਨੀ, ਪੂਜਾ ਵਸਤਰਕਾਰ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ।ਰਿਜ਼ਰਵ: ਐਸ ਮੇਘਨਾ, ਸਨੇਹ ਰਾਣਾ, ਮੇਘਨਾ ਸਿੰਘ ਆਦਿ ਸ਼ਾਮਿਲ ਹਨ।ਟੀਮ ਇੰਡੀਆ ਤਿੰਨ ਸੈਮੀਫਾਈਨਲ ਮੁਕਾਬਲੇ ਖੇਡ ਚੁਕੀ ਹੈ ਪਰਉਹ ਅਜੇ ਤੱਕ ਮਹਿਲਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ । 2009, 2010 ਅਤੇ 2018 'ਵਿਚ ਟੀਮ ਇੰਡੀਆ ਸੈਮੀਫਾਈਨਲ ਵਿਚ ਪਹੁੰਚੀ ਸੀ। ਇਸ ਫਾਰਮੈਟ 'ਤੇ ਸ਼ੁਰੂ ਤੋਂ ਹੀ ਆਸਟ੍ਰੇਲੀਆ ਦਾ ਦਬਦਬਾ ਰਿਹਾ ਸੀ, ਜੋ  ਚਾਰ ਵਾਰ ਚੈਂਪੀਅਨ ਬਣ ਚੁੱਕਾ ਹੈ। ਆਸਟ੍ਰੇਲੀਆ ਨੇ 2010, 2012, 2014 ਅਤੇ 2018 ਵਿਸ਼ਵ ਕੱਪ ਜਿੱਤੇ ਸਨ.