ਭਾਰਤੀ ਖ਼ੁਫੀਆ ਏਜੰਸੀਆਂ ਨੇ ਸਿੱਖਾਂ ਮਗਰੋਂ ਕੈਨੇਡਾ ਦੇ 8 ਗੁਰਦੁਆਰਿਆਂ ਦੀ ਸੂਚੀ ਕੀਤੀ ਤਿਆਰ

ਭਾਰਤੀ ਖ਼ੁਫੀਆ ਏਜੰਸੀਆਂ ਨੇ ਸਿੱਖਾਂ ਮਗਰੋਂ ਕੈਨੇਡਾ ਦੇ 8 ਗੁਰਦੁਆਰਿਆਂ ਦੀ ਸੂਚੀ ਕੀਤੀ ਤਿਆਰ

  29 ਅਕਤੂਬਰ ਨੂੰ ਮੁੜ ਰੈਫਰੰਡਮ ਲਈ ਪੈਣੀਆਂ ਹਨ ਵੋਟਾਂ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਰਤੀ ਖੁਫੀਆ ਏਜੰਸੀਆਂ ਨੇ ਕੈਨੇਡਾ ਦੇ 8 ਗੁਰਦੁਆਰਾ ਸਾਹਿਬਾਨ ਨੂੰ ਸੂਚੀਬੱਧ ਕੀਤਾ ਹੈ, ਜਿੱਥੋਂ ਖਾਲਿਸਤਾਨ ਦੀ ਸਥਾਪਨਾ ਲਈ ਮੁਹਿੰਮ ਚਲਾਈ ਜਾ ਰਹੀਆਂ ਹਨ। ਭਾਰਤੀ ਖੁਫੀਆ ਸੁਰੱਖਿਆ ਏਜੰਸੀਆਂ ਨੂੰ ਅਹਿਮ ਸੂਚਨਾ ਮਿਲੀ ਹੈ ਕਿ ਕੈਨੇਡਾ ਦੇ ਕਰੀਬ 8 ਗੁਰਦੁਆਰਾ ਸਾਹਿਬਾਨ ਤੋਂ ਖਾਲਿਸਤਾਨ ਦਾ ਪ੍ਰਚਾਰ ਫਿਰ ਤੋਂ ਸ਼ੁਰੂ ਹੋ ਗਏ ਹਨ। ਇਹ ਗੁਰੂਘਰ ਬ੍ਰਿਟਿਸ਼ ਕੋਲੰਬੀਆ, ਬਰੈਂਪਟਨ ਅਤੇ ਐਬਟਸਫੋਰਡ ਵਿੱਚ ਸਥਿਤ ਹਨ। ਗੁਰਦੁਆਰਾ ਦਸਮੇਸ਼ ਦਰਬਾਰ, ਗੁਰੂ ਨਾਨਕ ਸਿੱਖ ਗੁਰਦੁਆਰਾ, ਡਿਕਸੀ ਗੁਰਦੁਆਰੇ ਤੋਂ ਵੱਧ ਤੋਂ ਵੱਧ ਗਤੀਵਿਧੀਆਂ ਹੋ ਰਹੀਆਂ ਹਨ। ਭਾਰਤ ਸਰਕਾਰ ਨੇ ਇਸ ਸਬੰਧੀ ਸਾਰੀ ਜਾਣਕਾਰੀ ਕੈਨੇਡਾ ਸਰਕਾਰ ਨੂੰ ਮੁਹੱਈਆ ਕਰਵਾ ਦਿੱਤੀ ਹੈ।

ਜਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਕੱਤਲ ਮਾਮਲੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਦਿੱਤੇ ਗਏ ਬਿਆਨ ਤੋਂ ਬਾਅਦ ਦੋਨਾਂ ਦੇਸ਼ਾਂ ਅੰਦਰ ਤਣਾਅ ਪੈਦਾ ਹੋ ਗਿਆ ਸੀ, ਤੇ ਹਿੰਦ ਸਰਕਾਰ ਵਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ ਜੋ ਕਿ ਬੀਤੇ ਇਕ ਦਿਨ ਪਹਿਲਾਂ ਕੁਝ ਸ਼ਰਤਾਂ ਤਹਿਤ ਜਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਹੈ । ਭਾਈ ਹਰਦੀਪ ਸਿੰਘ ਨਿੱਝਰ ਤੋਂ ਬਾਅਦ ਕੈਨੇਡਾ ਅੰਦਰ ਰੈਫਰੰਡਮ ਦੀ ਜਿੰਮੇਵਾਰੀ ਭਾਈ ਅੰਮ੍ਰਿਤਬੀਰ ਸਿੰਘ ਚੀਮਾ ਨੂੰ ਦਿੱਤੀ ਗਈ ਹੈ । ਬੀਤੇ ਕੁਝ ਸਮਾਂ ਪਹਿਲਾਂ ਐਨ ਆਈ ਏ ਵਲੋਂ ਜਾਰੀ ਕੀਤੀ ਗਈ ਅਤਿ ਲੋੜੀਂਦੇ 21 ਸਿੱਖਾਂ ਦੀ ਲਿਸਟ ਵਿਚ ਭਾਈ ਚੀਮਾ ਦਾ ਨਾਮ ਵੀਂ ਦਰਜ਼ ਹੈ ।