ਔਰੰਗਜ਼ੇਬ ਰੋਡ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ 'ਤੇ ਰੱਖਣ ਦੇ ਮਾਮਲੇ 'ਚ 4 ਹੋਰ ਨੂੰ ਮਿਲੀ ਜ਼ਮਾਨਤ

ਔਰੰਗਜ਼ੇਬ ਰੋਡ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ 'ਤੇ ਰੱਖਣ ਦੇ ਮਾਮਲੇ 'ਚ 4 ਹੋਰ ਨੂੰ ਮਿਲੀ ਜ਼ਮਾਨਤ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 18 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਔਰੰਗਜ਼ੇਬ ਰੋਡ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ 'ਤੇ ਰੱਖਣ ਦੇ ਮਾਮਲੇ 'ਚ ਦੋਸ਼ੀਆਂ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ।  ਬੀਬੀ ਅਨੁਰਾਧਾ ਭਾਰਗਵ ਅਤੇ ਉਸਦੇ ਸਾਥੀਆਂ ਨੇ ਜਨਵਰੀ 2021 ਵਿੱਚ ਔਰੰਗਜ਼ੇਬ ਰੋਡ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਨਾਮ ਉੱਤੇ ਰੱਖਿਆ ਸੀ । ਇਸ ਤੋਂ ਬਾਅਦ ਦਿੱਲੀ ਪੁਲਿਸ ਵਲੋਂ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਦੀ ਪੈਰਵਾਈ ਕਾਰਨ ਅਨੁਰਾਧਾ ਭਾਰਗਵ ਅਤੇ ਉਸ ਦੇ ਤਿੰਨ ਸਾਥੀਆਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਸੀ ਅਤੇ ਹੁਣ 4 ਹੋਰ ਸਾਥੀਆਂ ਦੀ ਜ਼ਮਾਨਤ ਵੀ ਮਨਜ਼ੂਰ ਹੋ ਗਈ ਹੈ।  ਅਦਾਲਤ ਵਲੋਂ ਮਾਮਲੇ ਵਿਚ ਨਾਮਜਦ ਇੱਕ ਹੋਰ ਦੋਸ਼ੀ ਦੇ ਵਾਰੰਟ ਵੀ ਰੱਦ ਕਰ ਦਿੱਤੇ ਹਨ ਅਤੇ ਹੁਣ ਮੁਕੱਦਮੇ ਦੀ ਸੁਣਵਾਈ ਮਾਰਚ 2023 ਲਈ ਪਾ ਦਿੱਤੀ ਗਈ ਹੈ।